ਆਕਲੈਂਡ, 13 ਫਰਵਰੀ – ਟ੍ਰੋਪੀਕਲ ਸਾਈਕਲੋਨ ਦੇ ਕਰਕੇ ਦੇਸ਼ ਭਰ ‘ਚ 30 ਗੰਭੀਰ ਮੌਸਮ ਚੇਤਾਵਨੀਆਂ ਅਤੇ ਨਿਗਰਾਨੀਆਂ ਜਾਰੀ ਕੀਤੀਆਂ ਗਈਆਂ ਹਨ। ਨੌਰਥਲੈਂਡ, ਆਕਲੈਂਡ, ਕੋਰੋਮੰਡਲ, ਗਿਸਬੋਰਨ, ਓਪੋਟਿਕੀ ਵਿੱਚ ਐਮਰਜੈਂਸੀ ਦੀਆਂ ਸਥਿਤੀਆਂ ਹਨ। ਨੌਰਥਲੈਂਡ ‘ਚ ਲਗਭਗ 58,000 ਘਰ ਬਿਜਲੀ ਤੋਂ ਬਿਨਾਂ ਹਨ, ਕੁੱਝ ਖੇਤਰਾਂ ‘ਚ ਬਿਜਲੀ ਬਹਾਲ ਹੋਣ ਤੋਂ ਇੱਕ ਹਫ਼ਤੇ ਪਹਿਲਾਂ ਤੱਕ ਆਸ ਨਹੀਂ।
ਆਕਲੈਂਡ ਦੀਆਂ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਲਗਭਗ ਹਰ ਸਕੂਲ ਬੰਦ ਹੈ, ਕਿਉਂਕਿ ਨਿਵਾਸੀਆਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਗਈ ਹੈ। ਆਕਲੈਂਡ ਦੇ ਅੰਦਰ ਅਤੇ ਬਾਹਰ ਏਅਰ ਐਨਜ਼ੈੱਡ ਘਰੇਲੂ ਉਡਾਣਾਂ ਅਤੇ ਕਈ ਅੰਤਰਰਾਸ਼ਟਰੀ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਹੋਰ ਉੱਤਰੀ ਖੇਤਰੀ ਹਵਾਈ ਅੱਡਿਆਂ ਰਾਹੀਂ ਉਡਾਣਾਂ ਵੀ ਬੰਦ ਹਨ। ਨੁਕਸਾਨ ਪਹਿਲਾਂ ਹੀ ਪੂਰੇ ਨੌਰਥਲੈਂਡ ਵਿੱਚ ਮਹਿਸੂਸ ਕੀਤਾ ਗਿਆ ਹੈ
ਫੜੋ ਅਤੇ ਜਾਓ: ‘ਗਰੈਬ ਬੈਗ’ ਵਿੱਚ ਕੀ ਪੈਕ ਕਰਨਾ ਹੈ ਦੀ ਇੱਕ ਸੂਚੀ ਕੀਤੀ ਗਈ ਹੈ। ਚੱਕਰਵਾਤ ਦਾ ਨਵੀਨਤਮ ਟਰੈਕ, ਖੇਤਰ-ਦਰ-ਖੇਤਰ ਚੇਤਾਵਨੀਆਂ, ਆਸਰਾ ਸਥਾਨ ਅਤੇ ਉਹ ਸਭ ਜੋ ਤੁਹਾਨੂੰ ਜਾਣਨ ਦੀ ਲੋੜ ਹੈ ਤੇ ਤਣਾਅ ਅਤੇ ਚਿੰਤਾ ਨਾਲ ਕਿਵੇਂ ਨਜਿੱਠਣਾ ਹੈ ਬਾਰੇ ਸਲਾਹ ਦਿੱਤੀਆਂ ਜਾ ਰਹੀਆਂ ਹਨ।
ਨੌਰਥ ਆਈਸਲੈਂਡ ਦੇ ਪੰਜ ਖੇਤਰ ਲੋਕਲ ਸਟੇਟ ਆਫ਼ ਐਮਰਜੈਂਸੀ ਦੇ ਅਧੀਨ ਹਨ ਕਿਉਂਕਿ ਚੱਕਰਵਾਤ ਗੈਬਰੀਅਲ ਕਰਕੇ ਦੇਸ਼ ‘ਚ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਖ਼ਤਰਨਾਕ ਲਹਿਰਾਂ ਉੱਠ ਰਹੀਆਂ ਹਨ ਅਤੇ ਲਗਭਗ 58,000 ਸੰਪਤੀਆਂ ਬਿਜਲੀ ਤੋਂ ਬਿਨਾਂ ਹਨ। ਗਿਸਬੋਰਨ ਅਤੇ ਓਪੋਟਿਕੀ ਵੀ ਵਿਨਾਸ਼ਕਾਰੀ ਹਵਾਵਾਂ ਅਤੇ ਮੀਂਹ ਦੀ ਤਿਆਰੀ ‘ਚ ਆਕਲੈਂਡ, ਨੌਰਥਲੈਂਡ ਅਤੇ ਕੋਰੋਮੰਡਲ ‘ਚ ਸ਼ਾਮਲ ਹੋ ਗਿਆ ਹੈ, ਇੱਥੇ ਵੀ ਲੋਕਲ ਸਟੇਟ ਆਫ਼ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।
ਨੈਸ਼ਨਲ ਕਰਾਈਸਿਸ ਮੈਨੇਜਮੈਂਟ ਸੈਂਟਰ ਤੋਂ ਇੱਕ ਬ੍ਰੀਫਿੰਗ ‘ਚ ਜਿਸ ਨੂੰ ਬੀਹਾਈਵ ਬੰਕਰ ਵੀ ਕਿਹਾ ਜਾਂਦਾ ਹੈ ਰਾਹੀ ਐਕਟਿੰਗ ਡਾਇਰੈਕਟਰ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ ਰੋਜਰ ਬਾਲ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਕੋਈ ਵੀ ਜੋਖ਼ਮ ਨਾ ਲੈਣ ਦੀ ਅਪੀਲ ਕੀਤੀ।
ਚੱਕਰਵਾਤੀ ਤੂਫ਼ਾਨ ਗੈਬਰੀਅਲ ਮੌਸਮ ਪ੍ਰਣਾਲੀ ਦੇ ਅੱਜ ਸ਼ਾਮ ਨੂੰ ਗ੍ਰੇਟ ਬੈਰੀਅਰ ਆਈਸਲੈਂਡ ਵੱਲ ਮੁੜਨ ਦੀ ਉਮੀਦ ਹੈ। ਬਾਲ ਨੇ ਕਿਹਾ, “ਅਸੀਂ ਅਜੇ ਇਸ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਨਹੀਂ ਲੰਘ ਰਹੇ ਹਾਂ।
ਫਾਂਗਾਰੇਈ ਸੀਬੀਡੀ ਅਤੇ ਟਾਊਨ ਬੇਸਿਨ ਖੇਤਰ ‘ਚ ਨਦੀਆਂ ਦੇ ਨੇੜੇ ਨੀਵੇਂ ਇਲਾਕਿਆਂ ਵਿੱਚ ਸਥਿਤ ਲੋਕਾਂ ਨੂੰ ਸਥਾਨਕ ਐਮਰਜੈਂਸੀ ਓਪਰੇਸ਼ਨ ਸੈਂਟਰ ਦੁਆਰਾ ਅੱਜ ਦੁਪਹਿਰ 1.56 ਵਜੇ ਉੱਚੀ ਲਹਿਰਾਂ ਤੋਂ ਪਹਿਲਾਂ ਆਪਣੇ ਆਪ ਨੂੰ ਖ਼ਾਲੀ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਅਜਿਹਾ ਹੜ੍ਹਾਂ ਦੇ ਉੱਚ ਜੋਖ਼ਮ ਦੇ ਕਾਰਨ ਹੈ। ਸਿਵਲ ਡਿਫੈਂਸ ਫਾਂਗਾਰੇਈ ਨੇ ਕਿਹਾ ਜੇਕਰ ਤੁਹਾਡੇ ਕੋਲ ਜਾਣ ਲਈ ਕਿਤੇ ਵੀ ਸੁਰੱਖਿਅਤ ਨਹੀਂ ਹੈ, ਤਾਂ ਤੁਸੀਂ ਮੈਕਕੇ ਸਟੇਡੀਅਮ, 97 ਵੈਸਟਰਨ ਹਿੱਲਜ਼ ਡਰਾਈਵ, ਕੇਨਸਿੰਗਟਨ ਵਿਖੇ ਸਿਵਲ ਡਿਫੈਂਸ ਸੈਂਟਰ ਜਾ ਸਕਦੇ ਹੋ। ਦੂਜੇ ਸਾਰੇ ਫਾਂਗਾਰੇਈ ਨਿਵਾਸੀਆਂ ਲਈ ਸਲਾਹ ਹੈ ਕਿ ਕਿਰਪਾ ਕਰਕੇ ਘਰ ‘ਚ ਰਹੋ ਅਤੇ ਸੜਕਾਂ ਤੋਂ ਦੂਰ ਰਹੋ, ਇੱਥੇ ਬਹੁਤ ਸਾਰੇ ਦਰੱਖਤ ਹੇਠਾਂ ਡਿੱਗ ਸਕਦੇ ਹਨ ਅਤੇ ਸਤਹ ‘ਤੇ ਹੜ੍ਹ ਡਰਾਈਵਿੰਗ ਨੂੰ ਖ਼ਤਰਨਾਕ ਬਣਾ ਰਹੇ ਹਨ।
ਨੌਰਥਲੈਂਡ ਵਿੱਚ 140km/h ਅਤੇ ਹੌਰਾਕੀ ਖਾੜੀ ‘ਚ 135km/h ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। WeatherWatch ਦਾ ਕਹਿਣਾ ਹੈ ਕਿ ਚੱਕਰਵਾਤ ਗੈਬਰੀਅਲ ਦਾ ਹਵਾ ਦਾ ਦਬਾਅ ਅਗਲੇ 24 ਘੰਟਿਆਂ ‘ਚ ਘਟਣ ਦੀ ਸੰਭਾਵਨਾ ਹੈ, ਜਿਸ ਨਾਲ ਤੂਫ਼ਾਨ ਹੋਰ ਤੀਬਰ ਹੋ ਜਾਵੇਗਾ। ਮੰਗਲਵਾਰ ਨੂੰ ਸਵੇਰ ਤੋਂ ਪਹਿਲਾਂ ਤੂਫ਼ਾਨ ਤੋਂ ਸਭ ਤੋਂ ਘੱਟ ਹਵਾ ਦੇ ਦਬਾਅ ਹੋਣ ਦੀ ਉਮੀਦ ਹੈ।
Home Page ਟ੍ਰੋਪੀਕਲ ਸਾਈਕਲੋਨ ਗੈਬਰੀਅਲ ਐਮਰਜੈਂਸੀ ਸਥਿਤੀ ਅੱਪਡੇਟਸ: ਨੌਰਥਲੈਂਡ, ਆਕਲੈਂਡ, ਕੋਰੋਮੰਡਲ, ਬੇ ਆਫ਼ ਪਲੇਨਟੀ,...