ਕੇਪਟਾਊਨ, 26 ਫਰਵਰੀ – ਇੱਥੇ 26 ਫਰਵਰੀ ਦਿਨ ਐਤਵਾਰ ਨੂੰ ਆਸਟਰੇਲੀਆ ਨੇ ਆਪਣੀ ਸਲਾਮੀ ਬੱਲੇਬਾਜ਼ ਬੈੱਥ ਮੂਨੀ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਆਈਸੀਸੀ ਮਹਿਲਾ ਟੀ-20 ਵਰਲਡ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਦੱਖਣੀ ਅਫ਼ਰੀਕਾ ਨੂੰ 19 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਤੇ ਕੁੱਲ 6ਵੀਂ ਵਾਰ ਖ਼ਿਤਾਬ ਆਪਣੇ ਨਾਮ ਕੀਤਾ। ਆਸਟਰੇਲੀਆ ਤੋਂ ਇਲਾਵਾ ਦੁਨੀਆ ਦੀ ਕੋਈ ਹੋਰ ਟੀਮ ਇੱਕ ਤੋਂ ਵੱਧ ਖ਼ਿਤਾਬ ਨਹੀਂ ਜਿੱਤ ਸਕੀ ਹੈ। ਆਸਟਰੇਲਿਆਈ ਟੀਮ ਇਸ ਤੋਂ ਪਹਿਲਾਂ 2010, 2012, 2014, 2018 ਅਤੇ 2020 ਵਿੱਚ ਖ਼ਿਤਾਬ ਜਿੱਤ ਚੁੱਕੀ ਹੈ।
ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ ਬੈੱਥ ਮੂਨੀ ਨੂੰ ‘ਪਲੇਅਰ ਆਫ਼ ਦਿ ਮੈਚ’ ਅਤੇ ਐਸ਼ਲੇ ਗਾਰਡਨਰ ਨੂੰ ‘ਪਲੇਅਰ ਆਫ਼ ਦਿ ਸੀਰੀਜ਼’ ਐਲਾਨਿਆ ਗਿਆ। ਸਲਾਮੀ ਬੱਲੇਬਾਜ਼ ਬੈੱਥ ਮੂਨੀ ਨੇ ਨਾਬਾਦ 73 ਦੌੜਾਂ (53 ਗੇਂਦਾਂ) ਦੀ ਪਾਰੀ ਖੇਡੀ। ਉਸ ਨੇ ਅਲਾਇਸਾ ਹੀਲੀ (18 ਦੌੜਾਂ) ਨਾਲ ਪਹਿਲੀ ਵਿਕਟ ਲਈ 36 ਦੌੜਾਂ ਤੇ ਐਸ਼ਲੇ (29 ਦੌੜਾਂ) ਨਾਲ ਦੂਜੀ ਵਿਕਟ ਲਈ 46 ਦੌੜਾਂ ਦੀ ਭਾਈਵਾਲੀ ਕੀਤੀ। ਆਸਟਰੇਲੀਆ ਨੇ 6 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ।
ਇਸ ਦੇ ਜਵਾਬ ਵਿੱਚ ਦੱਖਣੀ ਅਫ਼ਰੀਕਾ ਦੀ ਟੀਮ ਸਲਾਮੀ ਬੱਲੇਬਾਜ਼ ਲੌਰਾ ਵੋਲਵਾਰਟ ਦੀਆਂ 61 ਦੌੜਾਂ (48 ਗੇਂਦਾਂ) ਦੀ ਪਾਰੀ ਦੇ ਬਾਵਜੂਦ 6 ਵਿਕਟਾਂ ‘ਤੇ 137 ਦੌੜਾਂ ਹੀ ਬਣਾ ਸਕੀ।
Home Page ਮਹਿਲਾ ਟੀ-20 ਵਰਲਡ ਕੱਪ: ਆਸਟਰੇਲੀਆ ਨੇ ਫਾਈਨਲ ‘ਚ ਮੇਜ਼ਬਾਨ ਦੱਖਣੀ ਅਫ਼ਰੀਕਾ ਨੂੰ...