ਦਿੱਲੀ ’ਚ ਕਿਸਾਨ ਮਹਾਪੰਚਾਇਤ ‘ਚ ਦੇਸ਼ ਭਰ ’ਚੋਂ ਹਜ਼ਾਰਾਂ ਕਿਸਾਨ ਪੁੱਜੇ

ਨਵੀਂ ਦਿੱਲੀ, 20 ਮਾਰਚ – ਇੱਥੇ ਰਾਮਲੀਲਾ ਮੈਦਾਨ ‘ਚ ਹੋਈ ਕਿਸਾਨ ਮਹਾਪੰਚਾਇਤ ‘ਚ ਅੱਜ ਹਜ਼ਾਰਾਂ ਕਿਸਾਨ ਨੇ ਇਕੱਠੇ ਹੋ ਕੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਕਾਨੂੰਨੀ ਗਾਰੰਟੀ ਲਈ ਦਬਾਅ ਪਾਇਆ ਤੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਮਹਾਪੰਚਾਇਤ ਦੇ ਮੱਦੇਨਜ਼ਰ ਇੱਥੇ ਸੁਰੱਖਿਆ ਸਖ਼ਤ ਕੀਤੀ ਗਈ। ਦਿੱਲੀ ਪੁਲੀਸ ਨੇ 2,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ।
ਇਸ ਮੌਕੇ ਰਾਕੇਸ਼ ਟਿਕੈਤ, ਮੇਧਾ ਪਾਟੇਕਾਰ,ਜਗਮੋਹਨ ਸਿੰਘ,ਨਿਰਭੈ ਸਿੰਘ ਢੁੱਡੀਕੇ, ਤੇਜਿੰਦਰ ਸਿੰਘ ਵਿਰਕ, ਯੂਪੀ ਤੇ ਦੱਖਣ ਰਾਜਾਂ ਤੋਂ ਨੇਤਾ ਪੁੱਜ ਹੋਏ ਹਨ। ਸੰਯੁਕਤ ਕਿਸਾਨ ਮੋਰਚਾ ਨੇ ਬਿਆਨ ‘ਚ ਕਿਹਾ, ‘’ਕਿਸਾਨ ਮਹਾਪੰਚਾਇਤ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਕਾਨੂੰਨੀ ਗਾਰੰਟੀ ਲਈ ਦਬਾਅ ਪਾਉਣ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ।