ਕਮਿਊਨਿਟੀ ਸ਼ੋਕ ਸਮਾਚਾਰ: ‘ਕੂਕ ਪੰਜਾਬੀ ਸਮਾਚਾਰ’ ਦੇ ਪਰਿਵਾਰ ਨੂੰ ਸਦਮਾ ਧੀ ਨਵਮੀਤ ਕੌਰ ‘ਮੀਤੀ’ ਅਚਨਚੇਤ ਦੁਨੀਆ ਤੋਂ ਅਲਵਿਦਾ ਹੋ ਗਈ

ਪਾਪਾਟੋਏਟੋਏ (ਆਕਲੈਂਡ), 28 ਮਾਰਚ – ਸਥਾਨਕ ਭਾਈਚਾਰੇ ਨਾਲ ਦੁੱਖ ਭਰੀ ਖ਼ਬਰ ਸਾਂਝੀ ਕੀਤੀ ਜਾਂਦੀ ਹੈ ਕਿ ਕੂਕ ਪੰਜਾਬੀ ਸਮਾਚਾਰ ਦੇ ਪਰਿਵਾਰ ਦੀ ਧੀ ਨਵਮੀਤ ਕੌਰ ‘ਮੀਤੀ’ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ ਹੈ। 27 ਮਾਰਚ ਨੂੰ ਨਵਮੀਤ ਕੌਰ ਦੇ ਅਚਨਚੇਤ ਚੱਲੇ ਜਾਣ ਨਾਲ ਸਾਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ।
ਨਵਮੀਤ ਕੌਰ ‘ਮੀਤੀ’ ਕੂਕ ਪਰਿਵਾਰ ਦੇ ਪਾਪਾਟੋਏਟੋਏ ਰਹਿ ਰਹੇ ਸਭ ਤੋਂ ਵੱਡੇ ਵੀਰ ਸ. ਸੁਰਿੰਦਰ ਸਿੰਘ ਸੈਣੀ ਤੇ ਬੀਬੀ ਬਲਵਿੰਦਰ ਕੌਰ ਦੀ ਧੀ ਸੀ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਨਵਮੀਤ ਕੌਰ ਦੇ ਦਾਦੀ ਜੀ ਬੀਬੀ ਤਰਸੇਮ ਕੌਰ ਜੋ 90 ਸਾਲਾਂ ਦੇ ਹਨ, ਉਹ ਵੀ ਸਦਮੇ ਵਿੱਚ ਹਨ।
1991 ਵਿੱਚ ਆਕਲੈਂਡ ‘ਚ ਜਨਮੀ ਨਵਮੀਤ ਕੌਰ ਦਾ ਵਿਆਹ ਸ. ਹਰਮਨ ਸਿੰਘ (ਸ. ਹਰਜੀਤ ਸਿੰਘ, ਸਾਬਕਾ ਕੁਆਲਿਟੀ ਮਿੰਨੀ ਬਾਜ਼ਾਰ ਵਾਲਿਆਂ ਦੇ ਪੁੱਤਰ ਹਨ) ਨਾਲ ਜਨਵਰੀ, 2020 ਵਿੱਚ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਇੱਕ ਸਾਲ ਦਾ ਬੇਟਾ ਛੱਡ ਗਈ ਹੈ।
ਸਸਕਾਰ ਬਾਰੇ ਜਾਣਕਾਰੀ ਅੱਪਡੇਟ ਕੀਤੀ ਜਾਏਗੀ।
ਕੂਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤੁਸੀਂ ਸ. ਤੇਜਵੀਰ ਸਿੰਘ ਨਾਲ 021 124 4213, ਕੁਲਵੰਤ ਕੌਰ ਨਾਲ 021 121 7492 ਅਤੇ ਸ. ਅਮਰਜੀਤ ਸਿੰਘ ਨਾਲ 021 028 30967 ਉੱਤੇ ਸੰਪਰਕ ਕਰ ਸਕਦੇ ਹੋ।