ਨਵੀਂ ਦਿੱਲੀ, 5 ਅਪ੍ਰੈਲ – ਭਾਰਤ ਦੀ ਸੰਯੁਕਤ ਰਾਸ਼ਟਰ ਦੀ ਸਰਵਉੱਚ ਅੰਕੜਾ ਸੰਸਥਾ ਵਿੱਚ ਚਾਰ ਸਾਲਾਂ ਲਈ ਚੋਣ ਹੋਈ ਹੈ, ਜਿਸ ਦਾ ਕਾਰਜਕਾਲ ਅਗਲੇ ਸਾਲ ਪਹਿਲੀ ਜਨਵਰੀ ਤੋਂ ਸ਼ੁਰੂ ਹੋਵੇਗਾ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘‘ਭਾਰਤ ਦੀ ਚਾਰ ਸਾਲਾਂ ਲਈ ਸੰਯੁਕਤ ਰਾਸ਼ਟਰ ਦੀ ਸਭ ਤੋਂ ਉੱਚੀ ਅੰਕੜਾ ਸੰਸਥਾ ਲਈ ਚੋਣ ਹੋਈ ਹੈ, ਜਿਸ ਦਾ ਕਾਰਜਕਾਲ ਅਗਲੇ ਸਾਲ ਪਹਿਲੀ ਜਨਵਰੀ 2024 ਤੋਂ ਸ਼ੁਰੂ ਹੋਵੇਗਾ। ਭਾਰਤੀ ਯੂਐੱਨ ਨਿਊਯਾਰਕ ਟੀਮ ਨੂੰ ਏਨੀ ਮਜ਼ਬੂਤੀ ਨਾਲ ਚੁਣੇ ਜਾਣ ਲਈ ਵਧਾਈ।’’
Home Page ਭਾਰਤ ਦੀ ਯੂਐੱਨ ਅੰਕੜਾ ਸੰਸਥਾ ਵਿੱਚ ਚਾਰ ਸਾਲਾਂ ਲਈ ਚੋਣ ਹੋਈ