ਨਵੀਂ ਦਿੱਲੀ, 8 ਅਪ੍ਰੈਲ – ਅਡਾਨੀ ਮਾਮਲੇ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੇ ਬਿਆਨ ਦੇ ਮੱਦੇਨਜ਼ਰ ਕਾਂਗਰਸ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੁਆਰਾ ਨਿਯੁਕਤ ਕਮੇਟੀ ਦੀ ਜਾਂਚ ਦਾ ਦਾਇਰਾ ਬਹੁਤ ਸੀਮਤ ਹੈ ਅਤੇ ਸੱਚਾਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਨਾਲ ਹੀ ਬਾਹਰ ਆ ਸਕਦੀ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸੱਚ ਨੂੰ ਲੁਕਾਇਆ ਜਾ ਰਿਹਾ ਹੈ। ਇਸ ਲਈ ਨਿੱਤ ਧਿਆਨ ਹਟਾਇਆ ਜਾ ਰਿਹਾ ਹੈ। ਉਨ੍ਹਾਂ ਟਵੀਟ ਕੀਤਾ, ‘ਉਹ ਸੱਚਾਈ ਨੂੰ ਲੁਕਾਉਂਦੇ ਨੇ, ਇਸੇ ਲਈ ਉਹ ਹਰ ਰੋਜ਼ ਗੁੰਮਰਾਹ ਕਰਦੇ ਨੇ! ਸਵਾਲ ਉਹੀ ਹੈ ਕਿ ਅਡਾਨੀ ਦੀਆਂ ਕੰਪਨੀਆਂ ਵਿੱਚ 20,000 ਕਰੋੜ ਰੁਪਏ ਦੀ ਬੇਨਾਮੀ ਰਕਮ ਕਿਸਦੀ ਹੈ?’
ਇਸ ਦੌਰਾਨ ਪਾਰਟੀ ਦੇ ਨੇਤਾ ਜੈਰਾਮ ਰਮੇਸ਼ ਨੇ ਕਿਹਾ ਸੁਪਰੀਮ ਕੋਰਟ ਕਮੇਟੀ ਦਾ ਦਾਇਰਾ ਸੀਮਤ ਹੈ। ਇਹ ਪ੍ਰਧਾਨ ਮੰਤਰੀ ਅਤੇ ਅਡਾਨੀ ਵਿਚਕਾਰ ਨੇੜਲੇ ਸਬੰਧਾਂ ਨੂੰ ਸਾਹਮਣੇ ਨਹੀਂ ਲਿਆ ਸਕਦੀ। ਸਿਰਫ਼ ਜੇਪੀਸੀ ਹੀ ‘ਹਮ ਅਦਾਨੀ ਕੇ ਹੈਂ ਕੌਨ’ ਲੜੀ ਦੇ 100 ਸਵਾਲਾਂ ਦੇ ਜਵਾਬ ਦੇ ਸਕਦੀ ਹੈ। 1992 ਅਤੇ 2001 ਵਿੱਚ ਜੇਪੀਸੀ ਦਾ ਗਠਨ ਸਹੀ ਸਾਬਤ ਹੋਇਆ ਸੀ।
Home Page ਅਡਾਨੀ ਮਾਮਲੇ ’ਚ ਸੁਪਰੀਮ ਕੋਰਟ ਦੀ ਕਮੇਟੀ ਦਾ ਦਾਇਰਾ ਸੀਮਤ ਤੇ ਜੇਪੀਸੀ...