ਆਕਲੈਂਡ, 10 ਅਪ੍ਰੈਲ – ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਮੰਗਲਵਾਰ ਅੱਧੀ ਰਾਤ ਤੱਕ ਨੁਕਸਾਨ ਕਰਨ ਵਾਲੇ ਤੂਫ਼ਾਨ ਅਤੇ ਗੜੇ ਪੈਣੇ ਦੀ ਸੰਭਵ ਹੈ, ਜਿਸ ‘ਚ ਆਕਲੈਂਡ ਵੀ ਸ਼ਾਮਲ ਹੈ, ਜਿਸ ਦਾ ਇੱਕ ਹਿੱਸਾ 9 ਅਪ੍ਰੈਲ ਦਿਨ ਐਤਵਾਰ ਦੀ ਰਾਤ ਨੂੰ ਟਾਰਨਾਡੋ ਨਾਲ ਪ੍ਰਭਾਵਿਤ ਹੋਇਆ ਹੈ।
ਮੈਟਸਰਵਿਸ ਨੇ ਕਿਹਾ ਕਿ ਸੋਮਵਾਰ ਨੂੰ ਦੇਸ਼ ਭਰ ਵਿੱਚ ਇੱਕ ਬਹੁਤ ਹੀ ਅਸਥਿਰ ਉੱਤਰ-ਪੱਛਮੀ ਵਹਾਅ ਫੈਲ ਰਿਹਾ ਹੈ, ਜਿਸ ਵਿੱਚ ਮੀਂਹ, ਬਾਰਸ਼ ਅਤੇ ਤੂਫ਼ਾਨ ਦੇ ਨਾਲ ਕਈ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਗਿਆ, ਦੁਪਹਿਰ ਤੋਂ ਖ਼ਾਸ ਕਰਕੇ ਪੱਛਮ ਵਿੱਚ ਅਜਿਹਾ ਹੈ। ਬਾਕੀ ਸੋਮਵਾਰ ਅਤੇ ਮੰਗਲਵਾਰ ਤੱਕ ਦੱਖਣੀ ਟਾਪੂ ਦੇ ਪੱਛਮੀ ਤੱਟ ‘ਤੇ ਸਭ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ।
ਸੋਮਵਾਰ ਨੂੰ ਗਰਜ਼-ਤੂਫ਼ਾਨ ਦਾ ਸਭ ਤੋਂ ਵੱਧ ਖ਼ਤਰਾ ਵਾਇਕਾਟੋ ਤੋਂ ਬੁੱਲਰ ਤੱਕ ਪੱਛਮੀ ਖੇਤਰਾਂ ਵਿੱਚ ਦੁਪਹਿਰ ਅਤੇ ਸ਼ਾਮ ਨੂੰ ਹੈ। ਗਰਜ਼-ਤੂਫ਼ਾਨ ਦੇ ਨਾਲ ਪੱਛਮੀ ਖੇਤਰਾਂ ਵਿੱਚ ਭਾਰੀ ਮੀਂਹ, 15 ਮਿਲੀਮੀਟਰ ਵਿਆਸ ਤੱਕ ਗੜੇ ਅਤੇ 80-110 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਚੱਲ ਸਕਦੀਆਂ ਹਨ।
Home Page ਟਾਰਨਾਡੋ ਨੇ ਈਸਟ ਆਕਲੈਂਡ ਦੇ ਕਈ ਹਿੱਸਿਆਂ ‘ਚ ਮਚਾਈ ਤਬਾਹੀ