ਖੇਤ ’ਚ ਲਾਇਬ੍ਰੇਰੀ: ਉੱਘੇ ਕਵੀ ਡਾ.ਮੋਹਨ ਤਿਆਗੀ ਨਾਲ ਸਾਹਿਤਕ ਮਿਲਣੀ ਦਾ ਆਯੋਜਨ

ਪਟਿਆਲਾ, 18 ਅਪ੍ਰੈਲ – ਐਤਵਾਰ 16 ਅਪ੍ਰੈਲ ਨੂੰ ਅਮਰਜੀਤ ਲਾਇਬ੍ਰੇਰੀ, ਭਾਦਸੋਂ ਰੋਡ ਪਟਿਆਲਾ ਵਿਖੇ ਇਕ ਸੰਖੇਪ ਪਰ ਭਾਵਪੂਰਤ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ| ਅਮਰਜੀਤ ਖਰੋਡ, ਸੁਖਵਿੰਦਰ ਚਹਿਲ, ਢੱਲ ਗੁਰਮੀਤ, ਹਰਦੀਪ ਸੱਭਰਵਾਲ ਤੇ ਨਵਦੀਪ ਸਿੰਘ ਮੁੰਡੀ ਵੱਲੋਂ ਕੀਤੇ ਵਿਸ਼ੇਸ਼ ਉਪਰਾਲੇ ਨਾਲ ਕੀਤੇ ਜਾ ਰਹੇ ਸਾਹਿਤਕਸ਼ਖ਼ਸੀਅਤਾਂ ਨਾਲ ਰੂਬਰੂ ਲੜੀ ਦੇ ਤਹਿਤ ਇਸ ਵਾਰ ਡਾ਼ ਮੋਹਨ ਤਿਆਗੀ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਨਵਦੀਪ ਮੁੰਡੀ ਨੇ ਡਾ. ਮੋਹਨ ਤਿਆਗੀ ਤੇ ਉਹਨਾਂ ਦੀ ਕਵਿਤਾ ਬਾਰੇ ਸੰਖੇਪ ਵਿਚ ਜਾਣ ਪਛਾਣ ਕਰਵਾਈ। ਇਸ ਉਪਰੰਤ ਸੰਚਾਲਨ ਕਰ ਰਹੇ ਦਵਿੰਦਰ ਪਟਿਆਲਵੀ ਨੇ ਡਾ. ਤਿਆਗੀ ਦੇ ਸਾਹਿਤਿਕ ਸਫ਼ਰ ਬਾਰੇ ਤੇ ਉਨਾਂਦੀ ਚਰਚਿਤ ਪੁਸਤਕ “ਲਹੂ ਦੀ ਵਿਰਾਸਤ” ਵਿਚੋਂ ਇਕ ਕਵਿਤਾ ਹਾਜ਼ਰੀਨ ਨਾਲ ਸਾਂਝੀ ਕੀਤੀ। ਉਪਰੰਤ ਤਿਆਗੀ ਜੀ ਨੇ ਆਪਣੇ ਸਮੁੱਚੇ ਜੀਵਨ ਸੰਘਰਸ਼ ਤੇਸਿਰਜਣਾ ਬਾਰੇ ਬੜੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ,ਲਗਨ, ਇਮਾਨਦਾਰੀ ਵਰਗੇ ਗੁਣਾਂ ਨੂੰਅਪਣਾਉਣ ਤੇ ਜ਼ੋਰ ਦਿੱਤਾ। ਆਪਣੀ ਕਾਵਿ ਪੁਸਤਕ “ਨਜ਼ਮ ਦੀ ਆਤਮਕਥਾ” ਵਿਚੋਂ ਵੀ ਕਵਿਤਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ ਜਿਸ ਨਾਲ ਸੋਹਣਾ ਰੰਗਬੰਨਿਆ ਗਿਆ। ਕਵਿਤਾ ਦੇ ਹਵਾਲੇ ਨਾਲ ਬਹੁਤ ਮਹੱਤਵਪੂਰਨ ਤੇ ਸੋਹਣੀਆਂ ਗੱਲਾਂ ਕੀਤੀਆਂ। ਉਨ੍ਹਾਂ ਗੱਲ ਬਾਤ ਦੌਰਾਨ ਅੰਗਰੇਜ਼ੀ ਸਾਹਿਤ ਦੀਆਂ ਕੁਝ ਚਰਚਿਤਕਵਿਤਾਵਾਂ ਦਾ ਜ਼ਿਕਰ ਵੀ ਕੀਤਾ। ਗੱਲ-ਬਾਤ ਵਿਚ ਸ਼ਾਮਿਲ ਲੇਖਕਾਂ/ਵਿਦਿਆਰਥੀਆਂ ਨੇ ਸਵਾਲ ਕੀਤੇ ਜਿਨਾਂ ਦੇ ਜਵਾਬ ਬੜੇ ਸੁਲਝੇ ਹੋਏ ਵਿਦਵਾਨ ਦੀ ਤਰ੍ਹਾਂ ਦਿੱਤੇ।ਕਾਵਿ ਖੇਤਰ ਤੋਂ ਇਲਾਵਾ ਹੋਰ ਮੁੱਖ ਕਾਰਜਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਡਾ. ਤਿਆਗੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਅਲੋਪ ਹੋਰਹੇ ਕਬੀਲਿਆਂ ਦੇ ਸਭਿਆਚਾਰ ਬਾਰੇ ਵੀ ਇਕ ਵੱਡੇ ਪ੍ਰੋਜੈਕਟ ਤੇ ਕੰਮ ਕੀਤਾ ਹੈ। ਉੱਨਾਂ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ ਕਵਾਲੀ ਪੇਸ਼ ਕਰਨ ਵਾਲਿਆਂ ਦੀ ਇਸਵਿਲੱਖਣ ਕਲਾ ਨੂੰ ਵੀ ਰਿਕਾਰਡਿੰਗ ਰਾਹੀਂ ਪੇਸ਼ ਕਰਕੇ ਵਿਸ਼ੇਸ਼ ਤੌਰ ਤੇ ਸੰਤੁਸ਼ਟੀ ਹਾਸਲ ਕੀਤੀ ਹੈ। ਹਾਜ਼ਰ ਲੇਖਕ ਵਿੱਚੋਂ ਸੁਖਵਿੰਦਰ ਚਹਿਲ, ਹਰਦੀਪ ਸਭਰਵਾਲ, ਢੱਲ ਗੁਰਮੀਤ, ਉਂਕਾਰ ਸਿੰਘ ਤੇਜੇ, ਸੁਖਵਿੰਦਰ ਸੁੱਖੀ, ਚਿੱਟਾ ਸਿੱਧੂ, ਦਵਿੰਦਰ ਪਟਿਆਲਵੀ, ਜਗਜੀਤ ਸਿੰਘ, ਨਵਦੀਪ ਸਿੰਘ ਮੁੰਡੀ, ਤੇ ਜੱਗੀ ਹਮੀਰਗੜ੍ਹ ਨੇਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਅਮਰਜੀਤ ਖਰੋਡ, ਇੰਦਰਵੀਰ, ਪੁਸ਼ਪਿੰਦਰ ਸਿੰਘ, ਭਗਵੰਤ ਸਿੰਘ, ਪਾਲ ਖਰੋਡ ਨੇ ਸਰੋਤਾ ਹੋਣਾ ਸਿਖਾਇਆ। ਇਸਉਪਰੰਤ ਡਾ਼ ਮੋਹਨ ਤਿਆਗੀ ਜੀ ਦਾ ਸਮੁੱਚੇ ਹਾਜ਼ਰੀਨ ਵੱਲੋਂ ਸਨਮਾਨ ਕੀਤਾ ਗਿਆ। ਦਵਿੰਦਰ ਪਟਿਆਲਵੀ ਵਲੋਂ ਰਚਿਤ ਪੰਜਾਬੀ ਮਿੰਨੀ ਕਹਾਣੀ ਦੀ ਹਰਦੀਪਸਭਰਵਾਲ ਵਲੋਂ ਅਨੁਵਾਦ ਕੀਤੀ ਪੁਸਤਕ “ਉਡਾਨ”ਵੀ ਤਿਆਗੀ ਜੀ ਨੂੰ ਭੇਂਟ ਕੀਤੀ ਗਈ। ਚਰਚਿਤ ਰਸਾਲੇ “ਅੱਖਰ” ਦਾ ਨਵਾਂ ਅੰਕ ਵੀ ਇਸ ਮੌਕੇ ਤੇ ਲੋਕਅਰਪਣ ਕੀਤਾ ਗਿਆ। ਸਮੁੱਚੇ ਰੂਪ ਵਿੱਚ ਸਾਹਿਤਕ ਮਿਲਣੀ ਵਧੀਆ ਰਹੀ।
ਅਮਰਜੀਤ ਖਰੋਡ, ਨਵਦੀਪ ਸਿੰਘ ਮੁੰਡੀ
Mobile: +91 98880-90038, ਸੰਚਾਲਕ, ਅਮਰਜੀਤ ਲਾਇਬ੍ਰੇਰੀ