ਆਕਲੈਂਡ, 24 ਅਪ੍ਰੈਲ – ਨੌਰਥ ਆਈਲੈਂਡ ਹੁਣ ਕੜਾਕੇ ਦੀ ਸਰਦੀ ਮਹਿਸੂਸ ਕਰ ਰਿਹਾ ਹੈ ਅਤੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ‘ਚ ਤਾਪਮਾਨ ਜ਼ੀਰੋ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ਨਿੱਘੀ ਅਤੇ ਨਮੀ ਵਾਲੀ ਹਵਾ ਦੇ ਬਾਅਦ ਦੇਸ਼ ‘ਚ ਠੰਢ ਦੇ ਆਉਣ ਕਾਰਨ ਪਾਰਾ ਰਾਤੋ-ਰਾਤ ਕਾਫ਼ੀ ਹੇਠਾਂ ਆ ਗਿਆ ਹੈ।
ਨਿਵਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਅਗਲੇ 24 ਘੰਟਿਆਂ ‘ਚ ਤਾਪਮਾਨ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਇਹ ਜ਼ੀਰੋ ਦੇ ਨੇੜੇ ਜਾਂ ਹੇਠਾਂ ਹੈ। ਦੱਖਣੀ ਟਾਪੂ ਦੇ ਅੰਦਰੂਨੀ ਖੇਤਰਾਂ ‘ਚ ਠੰਢ ਦੇ ਨਾਲ-ਨਾਲ ਉੱਤਰੀ ਟਾਪੂ ‘ਚ ਸਭ ਤੋਂ ਵੱਧ ਠੰਢ ਮਹਿਸੂਸ ਹੋਣ ਦੀ ਸੰਭਾਵਨਾ ਹੈ, ਜਿੱਥੇ ਤੇਜ਼ ਹਵਾਵਾਂ, ਮੀਂਹ ਅਤੇ ਬਹੁਤ ਜ਼ਿਆਦਾ ਠੰਢੇ ਤਾਪਮਾਨ ਦਾ ਅਨੁਭਵ ਹੋਵੇਗਾ।
ਮੈਟਸਰਵਿਸ ਨੇ ਚੇਤਾਵਨੀ ਦਿੱਤੀ ਹੈ ਕਿ ਐਨਜ਼ੈਕ ਡੇਅ ਵਾਲੇ ਦਿਨ ਯਾਨੀ ਕੱਲ੍ਹ ਮੰਗਲਵਾਰ ਨੂੰ ਦੇਸ਼ ਭਰ ‘ਚ ਸਵੇਰ ਦੀਆਂ ਸੇਵਾਵਾਂ ‘ਚ ਵੱਡੇ ਪੱਧਰ ਦੇ ਲੋਕਾਂ ਦੇ ਇਕੱਠ ਹੋਣ ਸਮੇਂ ਮੌਸਮ ਠੰਢਾ ਰਹੇਗਾ।
ਮੈਟਸਰਵਿਸ ਨੇ ਦੇਸ਼ ਦੇ ਕਈ ਹਿੱਸਿਆਂ ਲਈ ਤੇਜ਼ ਹਵਾ ਦੀ ਨਿਗਰਾਨੀ ਜਾਰੀ ਕੀਤੀ ਹੈ ਕਿਉਂਕਿ ਇਹ ਭਵਿੱਖਬਾਣੀ ਕਰਦਾ ਹੈ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਇੱਕ ਹੋਰ ਫਰੰਟ ਦੇਸ਼ ਭਰ ਵਿੱਚ ਉੱਤਰ ਵੱਲ ਵਧੇਗਾ ਅਤੇ ਜਿਸ ਨਾਲ ਕੁੱਝ ਥਾਵਾਂ ‘ਤੇ ਪੱਛਮੀ ਤੂਫ਼ਾਨ ਲਿਆਏਗਾ। ਹਵਾ ਦੀ ਨਿਗਰਾਨੀ ਵਾਲੇ ਖੇਤਰਾਂ ‘ਚ ਪਾਹਿਤੁਆ ਦੇ ਉੱਤਰ ‘ਚ ਵੈਰਾਰਾਪਾ ਅਤੇ ਹੇਸਟਿੰਗਜ਼ ਦੇ ਦੱਖਣ ‘ਚ ਹਾਕਸ ਬੇਅ, ਮੋਟੂਏਕਾ ਦੇ ਪੱਛਮ ‘ਚ ਤਸਮਾਨ, ਕੈਂਟਰਬਰੀ ਹਾਈ ਕੰਟਰੀ ਅਤੇ ਸਾਊਥਲੈਂਡ ਦੇ ਤੱਟਵਰਤੀ ਹਿੱਸੇ, ਕਲੂਥਾ, ਸਟੀਵਰਟ ਆਈਲੈਂਡ ਵੀ ਸ਼ਾਮਲ ਹਨ।
ਮੈਟਸਰਵਿਸ ਦੇ ਮੌਸਮ ਵਿਗਿਆਨੀ ਐਲਵਿਨ ਬੇਕਰ ਨੇ ਕਿਹਾ ਕਿ ਐਤਵਾਰ ਦੇਰ ਰਾਤ ਹੇਠਲੇ ਦੱਖਣੀ ਟਾਪੂ ਉੱਤੇ ਠੰਢੇ ਫਰੰਟ ਦੇ ਕਾਰਨ ਸਰਦੀ ਦਾ ਮੌਸਮ ਹੋ ਰਿਹਾ ਸੀ।
ਐਨਜ਼ੈਕ ਡੇਅ ‘ਤੇ ਮੈਟਸਰਵਿਸ ਉੱਤਰੀ ਟਾਪੂ ਦੇ ਪੱਛਮ ‘ਚ ਅੰਸ਼ਿਕ ਤੌਰ ‘ਤੇ ਬੱਦਲਵਾਈ ਵਾਲੇ ਮੌਸਮ ਦੀ ਭਵਿੱਖਬਾਣੀ ਕਰ ਰਿਹਾ ਹੈ, ਕਾਪਿਤੀ ਦੇ ਉੱਤਰ ਵੱਲ ਵੱਖ-ਵੱਖ ਬੌਛਾਰਾਂ ਵਿਕਸਤ ਹੋ ਰਹੀਆਂ ਹਨ ਅਤੇ ਪੂਰਬ ‘ਚ ਬੱਦਲ ਚੰਗੀ ਤੇ ਸਾਫ਼ ਸਥਿਤੀ ‘ਚ ਹਨ।
Home Page ਮੌਸਮ: ਪੂਰੇ ਦੇਸ਼ ‘ਚ ਅਚਾਨਕ ਸਰਦੀਆਂ ਵਰਗਾ ਤਾਪਮਾਨ