ਆਕਲੈਂਡ, 27 ਅਪ੍ਰੈਲ – 30 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 132ਵੀਂ ਜਯੰਤੀ ‘ਸਮਾਨਤਾ ਦਿਵਸ’ ਦੇ ਤੌਰ ‘ਤੇ ਮਨਾਈ ਜਾ ਰਹੀ ਹੈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵੈਲਿੰਗਟਨ ਤੋਂ ਇੰਡੀਅਨ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਅਤੇ ਭਾਰਤ ਤੋਂ ਵਿਸ਼ੇਸ਼ ਮਹਿਮਾਨ ਵਜੋਂ ਸ. ਸਤਨਾਮ ਸਿੰਘ ਸੰਧੂ (ਚੀਫ਼ ਪੈਟਰਨ ਨਿਊ ਇੰਡੀਆ ਡਿਵੈਲਪਮੈਂਟ ਫਾਊਂਡੇਸ਼ਨ) ਪਹੁੰਚ ਰਹੇ ਹਨ। ਇਸ ਮੌਕੇ ਭਾਰਤ ਤੋਂ ਸਪੈਸ਼ਲ ਡੈਲੀਗੇਸ਼ਨ ਨਿਊਜ਼ੀਲੈਂਡ ‘ਚ ਭਾਰਤ ਦੇ ਸੰਵਿਧਾਨ ਦੀ ਕਾਪੀ ਸਥਾਪਿਤ ਕਰਨ ਲਈ ਪਹੁੰਚ ਰਿਹਾ।
ਗੁਰਦੁਆਰਾ ਬੰਬੇ ਹਿੱਲ ਵਿਖੇ ਪ੍ਰੋਗਰਾਮ ਸਵੇਰੇ 11.00 ਵਜੇ ਸ਼ਬਦ ਕੀਰਤਨ, 12.00 ਵਜੇ ਮਹਿਮਾਨ ਸਪੀਕਰ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ 1.00 ਵਜੇ ਗੁਰੂ ਕਾ ਲੰਗਰ ਵਰਤੇਗਾ।
ਇਹ ‘ਸਮਾਨਤਾ ਦਿਵਸ’ ਸਮਾਗਮ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ, ਨਿਊ ਇੰਡੀਆ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਾਰਿਆ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।
Home Page 30 ਅਪ੍ਰੈਲ ਨੂੰ ਗੁਰਦੁਆਰਾ ਬੰਬੇ ਹਿੱਲ ਵਿਖੇ ਮਨਾਏ ਜਾ ਰਹੇ ”ਸਮਾਨਤਾ ਦਿਵਸ’...