‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਮੌਕੇ ਆਕਲੈਂਡ ‘ਚ 100 ਸਾਲਾ ਰਾਮੀਬੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਦਾ ਦਿੱਤਾ ਆਸ਼ੀਰਵਾਦ

ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ 100ਵੇਂ ਐਪੀਸੋਡ ਦੇ ਵਿਸ਼ੇਸ਼ ਪ੍ਰਸਾਰਣ ਦੌਰਾਨ ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਨਾਲ 100 ਸਾਲਾ ਰਾਮੀਬੇਨ
ਮਹਾਤਮਾ ਗਾਂਧੀ ਸੈਂਟਰ,ਆਕਲੈਂਡ ਨਿਊਜ਼ੀਲੈਂਡ ਵਿਖੇ ਮਨ ਕੀ ਬਾਤ ਦੇ 100ਵੇਂ ਐਪੀਸੋਡ ਦੇ ਵਿਸ਼ੇਸ਼ ਪ੍ਰਸਾਰਣ ਦੌਰਾਨ 100 ਸਾਲਾ ਰਾਮੀਬੇਨ ਦੀ ਅਗਵਾਈ ਵਿੱਚ ਭਾਰਤੀ ਮੂਲ ਦੀਆਂ ਔਰਤਾਂ ਦਾ ਇੱਕ ਸਮੂਹ, ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਅਤੇ ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ

ਔਰਤਾਂ ਨੇ ‘ਮੋਦੀ ਹੈ ਤੋ ਮੁਮਕਿਨ ਹੈ’ ਦੇ ਲਗਾਏ ਨਾਰੇ, ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜਿਆ ਮਹਾਤਮਾ ਗਾਂਧੀ ਸੈਂਟਰ
ਆਕਲੈਂਡ, 30 ਅਪ੍ਰੈਲ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 100 ਐਪੀਸੋਡ ਪੂਰੇ ਕਰਨ ਵਾਲੇ ਇਤਿਹਾਸਕ ਪਲ ਨੂੰ ਮਨਾਉਣ ਲਈ 30 ਅਪ੍ਰੈਲ 2023 ਨੂੰ ਆਕਲੈਂਡ, ਨਿਊਜ਼ੀਲੈਂਡ ਦੇ ਮਹਾਤਮਾ ਗਾਂਧੀ ਸੈਂਟਰ ਵਿਖੇ ਐਨਆਈਡੀ ਫਾਊਂਡੇਸ਼ਨ, ਨਵੀਂ ਦਿੱਲੀ, ਭਾਰਤ ਨੇ ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ‘ਮਨ ਕੀ ਬਾਤ’ ਦੇ ਵਿਸ਼ੇਸ਼ ਪ੍ਰਸਾਰਣ ਦਾ ਆਯੋਜਨ ਕੀਤਾ। ਇਸ ਮੌਕੇ ਭਾਰਤੀ ਮੂਲ ਦੀਆਂ ਔਰਤਾਂ ਨੇ ਮਿਲ ਕੇ ਵਿਦੇਸ਼ ਵਿੱਚ ਦੇਸ਼ ਭਗਤੀ ਦੇ ਰੰਗ ਭਰ ਅਤੇ ਦੇਸ਼ ਦੇ ਪ੍ਰਤੀ ਪਿਆਰ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ਗੁਜਰਾਤ ਦੀ ਵਸਨੀਕ 100 ਸਾਲਾ ਰਾਮੀਬੇਨ ਵਿਸ਼ੇਸ਼ ਤੌਰ ‘ਤੇ ਇਸ ਇਤਿਹਾਸਿਕ ਪ੍ਰੋਗਰਾਮ ਦਾ ਗਵਾਹ ਬਣਨ ਲਈ ਆਈ ਸੀ। ਇਸ ਮੌਕੇ ਤੇ ਸਾਰਾ ਹਾਲ ਭਾਰਤ ਮਾਤਾ ਦੀ ਜੇ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਇਸ ਦੌਰਾਨ ਇਨ੍ਹਾਂ ਔਰਤਾਂ ਨੇ ‘ਮਨ ਕੀ ਬਾਤ’ ਦੇ 100 ਐਪੀਸੋਡ ਪੂਰੇ ਕਰਨ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।
ਇਸ ਇਤਿਹਾਸਕ ਮੌਕੇ ਨਿਊਜ਼ੀਲੈਂਡ ਵਿਖੇ ਭਾਰਤ ਦੀ ਹਾਈ ਕਮਿਸ਼ਨਰ ਨੀਤਾ ਭੂਸ਼ਣ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਉਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਦੇ ਭਾਰਤ ਦੇ ਆਨਰੇਰੀ ਕੌਂਸਲਰ ਭਵ ਢਿੱਲੋਂ, ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਅਤੇ ਸਹਿ-ਸੰਸਥਾਪਕ ਹਿਮਾਨੀ ਸੂਦ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਭਾਰਤੀ ਡਾਇਸਪੋਰਾ ਦੇ ਵਪਾਰੀਆਂ, ਉੱਦਮੀਆਂ, ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਅਤੇ ਹੋਰ ਵਿਦੇਸ਼ੀ ਭਾਰਤੀਆਂ ਸਮੇਤ ਲਗਭਗ 1000 ਤੋਂ ਵੱਧ ਸਰੋਤੇ ਸ਼ਾਮਲ ਹੋਏ।
ਇਸ ਮੌਕੇ ਭਾਵੁਕ ਹੁੰਦਿਆਂ 100 ਸਾਲਾ ਰਾਮੀਬੇਨ ਨੇ ਕਿਹਾ, ‘ਮੈਂ ਮਨ ਕੀ ਬਾਤ ਪ੍ਰੋਗਰਾਮ ਨੂੰ ਹਮੇਸ਼ਾ ਸੁਣਦੀ ਹਾਂ ਅਤੇ ਅੱਜ ਪ੍ਰੋਗਰਾਮ ਦੇ 100ਵੇਂ ਐਪੀਸੋਡ ਦੇ ਵਿਸ਼ੇਸ਼ ਪ੍ਰਸਾਰਣ ‘ਚ ਹਿੱਸਾ ਲੈ ਕੇ ਮਾਣ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਮੋਦੀ ਜੀ ਨੇ ਭਾਰਤ ਦਾ ਬਹੁਤ ਵਿਕਾਸ ਕੀਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਉਹ ਅੱਗੇ ਵੀ ਭਾਰਤ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ। ਮੋਦੀ ਜੀ ਇੱਕ ਦ੍ਰਿੜ੍ਹ ਨੇਤਾ ਅਤੇ ਸਹੀ ਅਰਥਾਂ ਵਿੱਚ ਭਾਰਤ ਮਾਂ ਦੇ ਸੱਚੇ ਪੁੱਤਰ ਹਨ। ਉਨ੍ਹਾਂ ਨੇ ਮੋਦੀ ਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਤਰੱਕੀ ਦੀ ਰਾਹ ‘ਤੇ ਅੱਗੇ ਵਧਦਾ ਰਹੇ ਗਾ’।
ਭਾਰਤੀ ਡਾਇਸਪੋਰਾ ਅਤੇ ਮੈਂਬਰ ਪਾਰਲੀਮੈਂਟ ਤੋਂ ਇਲਾਵਾ ਸਾਰੀਆਂ ਪੰਜ ਰਾਜਨੀਤਿਕ ਪਾਰਟੀਆਂ ਲੇਬਰ ਪਾਰਟੀ, ਗ੍ਰੀਨ ਪਾਰਟੀ, ਨੈਸ਼ਨਲ ਪਾਰਟੀ, ਐਕਟ ਅਤੇ ਤੇ-ਪੱਤੀ ਮਾਓਰੀ ਪਾਰਟੀ ਦੇ ਰਾਜਨੀਤਿਕ ਨੇਤਾ ਵੀ ਇਸ ਵਿਸ਼ੇਸ਼ ਪ੍ਰਸਾਰਣ ਨੂੰ ਸੁਣਨ ਵਿੱਚ ਸ਼ਾਮਲ ਸਨ।