ਵੀਕੈਂਡ ‘ਚ ਡੋਮ ਵੈਲੀ ਦੇ ਨੇੜੇ ਆਕਲੈਂਡ ਸਟੇਟ ਹਾਈਵੇਅ SH1 ਬੰਦ ਰਹੇਗਾ – ਵਾਕਾ ਕੋਟਾਹੀ

ਆਕਲੈਂਡ, 30 ਜੂਨ – ਵਾਕਾ ਕੋਟਾਹੀ ਨੇ ਐਲਾਨ ਕੀਤੀ ਕਿ ਡੋਮ ਵੈਲੀ ਦੇ ਨੇੜੇ ਆਕਲੈਂਡ ਸਟੇਟ ਹਾਈਵੇਅ SH1 ਵੀਕੈਂਡ ‘ਚ ਬੰਦ ਰਹੇਗਾ। ਸਕੂਲਾਂ ‘ਚ ਟਰਮ 2 ਸ਼ੁੱਕਰਵਾਰ ਨੂੰ ਖ਼ਤਮ ਹੋ ਰਹੀ ਹੈ ਅਤੇ ਸਕੂਲ ਛੁੱਟੀਆਂ ਦੌਰਾਨ ਖੇਤਰ ‘ਚ ਆਮ ਤੌਰ ‘ਤੇ ਗੱਡੀਆਂ ਦੀ ਭਾਰੀ ਆਵਾਜਾਈ ਹੁੰਦੀ ਹੈ। ਵਾਕਾ ਕੋਟਾਹੀ ਨੇ ਕਿਹਾ ਮੌਸਮ ‘ਤੇ ਨਿਰਭਰ ਕਰਦੇ ਹੋਏ, ਸੜਕ ਅਗਲੇ ਹਫ਼ਤੇ ਦੇ ਸ਼ੁਰੂ ‘ਚ ਖੁੱਲ੍ਹਣ ਦੀ ਸੰਭਾਵਨਾ ਹੈ।
ਇਸ ਦਾ ਮਤਲਬ ਹੈ ਕਿ ਤਿਲ੍ਹਕਣ ਵਾਲੀ ਸੜਕ ਕਾਰਣ ਡਰਾਈਵਰਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਹੋਣ ਅਤੇ ਟਾਰਮੈਕ ‘ਤੇ ਚਟਾਨਾਂ ਡਿੱਗਣ ਤੋਂ ਬਾਅਦ ਸੜਕ ਘੱਟੋ-ਘੱਟ 6 ਦਿਨਾਂ ਲਈ ਬੰਦ ਰਹੇਗੀ।
ਵਾਕਾ ਕੋਟਾਹੀ ਨੇ ਕਿਹਾ ਕਿ ਡਰਾਈਵਰਾਂ ਨੂੰ SH16 ਰਾਹੀਂ ਬਦਲਵੇਂ ਰਸਤੇ ਲੈਣੇ ਚਾਹੀਦੇ ਹਨ।
ਚਾਲਕ ਦਲ ਹੈਲੀਕਾਪਟਰਾਂ ਨਾਲ ਤਿਲ੍ਹਕਣ ਦੇ ਉੱਪਰ ਪਾਣੀ ਪਾ ਕੇ ਚੱਟਾਨ ਨੂੰ ਹਟਾਉਣ ਦਾ ਕੰਮ ਕਰ ਰਿਹਾ ਹੈ। ਇਸ ਤਕਨੀਕ ਨੂੰ ਸਲੂਸਿੰਗ ਕਿਹਾ ਜਾਂਦਾ ਹੈ ਅਤੇ ਇਹ ਸਮੱਗਰੀ ਨੂੰ ਧੋ ਕੇ ਤੋੜ ਦਿੰਦਾ ਹੈ ਅਤੇ ਇਸ ਨੂੰ ਅੱਗੇ ਖਿਸਕਣ ਤੋਂ ਰੋਕਦਾ ਹੈ।
ਵਾਕਾ ਕੋਟਾਹੀ ਨੇ ਔਨਲਾਈਨ ਨਕਸ਼ੇ ਦੇ ਸੁਝਾਵਾਂ ‘ਤੇ ਭਰੋਸਾ ਕਰਨ ਵਿਰੁੱਧ ਚੇਤਾਵਨੀ ਦਿੰਦਿਆਂ ਅਧਿਕਾਰਤ ਡੇਟੋਓਰ (ਚੱਕਰ) ਦੀ ਪਾਲਣਾ ਕਰਨ ਨੂੰ ਕਿਹਾ ਹੈ। ਉਸ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ, “ਆਨਲਾਈਨ ਨਕਸ਼ਾ ਪ੍ਰਦਾਤਾ ਸਭ ਤੋਂ ਛੋਟੇ ਰਸਤੇ ਦੀ ਸਿਫ਼ਾਰਸ਼ ਕਰ ਸਕਦੇ ਹਨ, ਹਾਲਾਂਕਿ ਇਹ ਸਾਰੇ ਤਰ੍ਹਾਂ ਦੇ ਵਾਹਨਾਂ ਲਈ ਢੁਕਵਾਂ ਨਹੀਂ ਹੋ ਸਕਦਾ ਹੈ”।
ਅਧਿਕਾਰਤ ਡੇਟੋਓਰ (ਚੱਕਰ) ਰੂਟ ਹੈ:
ਨਾਰਥਬਾਉਂਡ: ਪੁਕੇਰੀਟੋ ਰਾਉਂਡਅਬਾਊਟ ਤੋਂ ਸੱਜੇ ਵਾਰਕਵਰਥ ਤੋਂ ਪੁਰਾਣੇ SH1 ਤੱਕ, ਸੱਜੇ ਵੁੱਡਕਾਕਸ ਰੋਡ ਤੱਕ, ਵੈਸਟ ਕੋਸਟ ਰੋਡ ਤੱਕ, ਸੱਜੇ SH16 ਤੱਕ।
ਸਾਊਥਬਾਉਂਡ: ਵੇਲਸਫੋਰਡ ਵਿੱਚ SH16 ਤੋਂ ਵਾਰਕਵਰਥ ਤੱਕ ਉਲਟ ਦਿਸ਼ਾ ਵਿੱਚ।