ਸੈਂਟਰਲ ਨਿਊਜ਼ੀਲੈਂਡ ‘ਚ ਭੂਚਾਲ ਦਾ ਝਟਕਾ, ਵੈਲਿੰਗਟਨ ਅਤੇ ਕ੍ਰਾਈਸਟਚਰਚ ਦੋਵਾਂ ‘ਚ ਮਹਿਸੂਸ ਕੀਤਾ ਗਿਆ

ਆਕਲੈਂਡ, 11 ਅਗਸਤ – ਦੱਖਣੀ ਟਾਪੂ ਦੇ ਸਿਖਰ ‘ਤੇ ਕੇਂਦਰਿਤ 5.6 ਤੀਬਰਤਾ ਦੇ ਭੂਚਾਲ ਦੇ ਝਟਕੇ ਨੇ ਵੈਲਿੰਗਟਨ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਭੂਚਾਲ ਦੇ ਝਟਕਾ ਕ੍ਰਾਈਸਟਚਰਚ ‘ਚ ਵੀ ਮਹਿਸੂਸ ਕੀਤਾ ਗਿਆ ਹੈ।
ਜਿਓਨੇਟ ਨੇ ਕਿਹਾ ਕਿ ਇਹ ਸਵੇਰੇ 11.53 ਵਜੇ ਫ੍ਰੈਂਚ ਪਾਸ ਤੋਂ ਲਗਭਗ 75 ਕਿੱਲੋਮੀਟਰ ਉੱਤਰ ‘ਚ 170 ਕਿੱਲੋਮੀਟਰ ਦੀ ਡੂੰਘਾਈ ‘ਚ ਆਇਆ। ਭੂਚਾਲ ਉਦੋਂ ਆਇਆ ਜਦੋਂ ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕ ਸਪੇਨ ਅਤੇ ਨੀਦਰਲੈਂਡਜ਼ ਵਿਚਕਾਰ ਮਹਿਲਾ ਵਰਲਡ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਲਈ ਵੈਲਿੰਗਟਨ ਖੇਤਰੀ ਸਟੇਡੀਅਮ ਵੱਲ ਜਾ ਰਹੇ ਸਨ, ਜੋ ਕਿ ਦੁਪਹਿਰ 1.00 ਵਜੇ ਸ਼ੁਰੂ ਹੋਣਾ ਸੀ। ਭੂਚਾਲ ਦੇ ਝਟਕੇ ਪੂਰੇ ਸੈਂਟਰਲ ਨਿਊਜ਼ੀਲੈਂਡ ‘ਚ ਵਿਆਪਕ ਤੌਰ ‘ਤੇ ਮਹਿਸੂਸ ਕੀਤੇ ਗਏ ਹਨ, ਜਿਓਨੇਟ ਦੇ ਅਨੁਸਾਰ, ਲਗਭਗ 20,000 ਤੋਂ ਘੱਟ ਲੋਕਾਂ ਨੇ ਭੂਚਾਲ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਹੈ।