ਨਵੀਂ ਦਿੱਲੀ, 9 ਸਤੰਬਰ – ਜਹਾਜ਼ਰਾਨੀ ਅਤੇ ਰੇਲਵੇ ਲਿੰਕਾਂ ਸਮੇਤ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘਾ ਛੇਤੀ ਕਾਇਮ ਹੋਵੇਗਾ। ਸੂਤਰਾਂ ਨੇ ਕਿਹਾ ਕਿ ਆਪਣੀ ਤਰ੍ਹਾਂ ਦਾ ਪਹਿਲਾ ਆਰਥਿਕ ਲਾਂਘਾ ਇਤਿਹਾਸਕ ਪਹਿਲਕਦਮੀ ਹੈ। ਸਹਿਯੋਗ, ਸੰਪਰਕ ਅਤੇ ਬੁਨਿਆਦੀ ਢਾਂਚੇ ’ਤੇ ਆਧਾਰਿਤ ਇਸ ਲਾਂਘੇ ’ਚ ਭਾਰਤ, ਯੂਏਈ, ਸਾਊਦੀ ਅਰਬ, ਈਯੂ, ਫਰਾਂਸ, ਇਟਲੀ, ਜਰਮਨੀ ਅਤੇ ਅਮਰੀਕਾ ਸ਼ਾਮਲ ਹਨ। ਜੀ-20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਯੂਰੋਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨੇ ਇਸ ਪ੍ਰਾਜੈਕਟ ਦਾ ਐਲਾਨ ਕੀਤਾ।
Home Page ਜੀ-20 ਸਿਖਰ ਸੰਮੇਲਨ: ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘਾ ਛੇਤੀ ਬਣੇਗਾ