ਜੀ-20 ਸਿਖਰ ਸੰਮੇਲਨ: ਅਫਰੀਕੀ ਸੰਘ ਭਾਰਤ ਦੀ ਪ੍ਰਧਾਨਗੀ ਹੇਠ ਬਣਿਆ ਜੀ-20 ਦਾ ਸਥਾਈ ਮੈਂਬਰ

ਨਵੀਂ ਦਿੱਲੀ, 9 ਸਤੰਬਰ – ਅਫਰੀਕੀ ਸੰਘ ਅੱਜ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਦੇ ਸਮੂਹ ਜੀ-20 ਦਾ ਸਥਾਈ ਮੈਂਬਰ ਬਣ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨਾਂ ਜੀ-20 ਸਿਖਰ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ 55 ਦੇਸ਼ਾਂ ਦੇ ਅਫਰੀਕੀ ਸੰਘ ਨੂੰ ਨਵੇਂ ਮੈਂਬਰ ਵਜੋਂ ਸ਼ਾਮਲ ਕਰਨ ਦਾ ਐਲਾਨ ਕੀਤਾ। ਐਲਾਨ ਤੋਂ ਥੋੜ੍ਹੀ ਦੇਰ ਬਾਅਦ ਕੋਮੋਰੋਸ ਯੂਨੀਅਨ ਦੇ ਪ੍ਰਧਾਨ ਅਤੇ ਅਫਰੀਕਨ ਯੂਨੀਅਨ (ਏਯੂ) ਦੇ ਚੇਅਰਮੈਨ ਅਜ਼ਾਲੀ ਅਸੌਮਾਨੀ ਨੇ ਜੀ -20 ਦੇ ਸਥਾਈ ਮੈਂਬਰ ਵਜੋਂ ਆਪਣੀ ਸੀਟ ਸੰਭਾਲੀ।