ਆਕਲੈਂਡ, 30 ਸਤੰਬਰ – ਮੈਟਸਰਵਿਸ ਦਾ ਕਹਿਣਾ ਹੈ ਕਿ ਖ਼ਰਾਬ ਮੌਸਮ ‘ਚ ਕੋਈ ਵੀ ਗਿਰਾਵਟ ਦਿਨ ਦੇ ਅੰਤ ਤੱਕ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਕੱਲ੍ਹ ਨੂੰ ਇੱਕ ਸੰਖੇਪ ਰਾਹਤ ਹੋਣ ਦੀ ਸੰਭਾਵਨਾ ਹੈ। ਤੂਫ਼ਾਨ ਅਤੇ ਤੇਜ਼ ਹਵਾਵਾਂ ਦੇਸ਼ ਨੂੰ ਹਲੂਣ ਰਹੀਆਂ ਹਨ।
ਵਾਕਾ ਕੋਟਾਹੀ ਵੱਲੋਂ ਸ਼ਨੀਵਾਰ ਸਵੇਰੇ 4 ਵਜੇ ਤੋਂ ਸਵੇਰੇ 8 ਵਜੇ ਤੱਕ ਆਕਲੈਂਡ ਹਾਰਬਰ ਬ੍ਰਿਜ ਲਈ ਰੈੱਡ ਅਲਰਟ ਹੈ ਕਿਉਂਕਿ ਹਵਾ ਤੇ ਝੱਖੜ ਦੀ ਰਫ਼ਤਾਰ 90km/h ਤੋਂ 100 km/h ਤੱਕ ਪਹੁੰਚਣ ਦੀ ਸੰਭਾਵਨਾ ਹੈ। ਰਾਤ 8 ਵਜੇ ਤੱਕ ਬਾਕੀ ਦਿਨ ਲਈ ਇੱਕ ਅੰਬਰ ਚੇਤਾਵਨੀ ਹੈ। ਹਾਈ ਸਾਈਡ ਵਾਲੇ ਵਾਹਨਾਂ ਦੇ ਡਰਾਈਵਰਾਂ ਅਤੇ ਵਾਹਨ ਚਾਲਕਾਂ ਨੂੰ ਪੱਛਮੀ ਰਿੰਗ ਰੂਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਵਾਈਲਡ ਸਪਰਿੰਗ (ਬਸੰਤ) ਦਾ ਮੌਸਮ ਅੱਜ ਸਵੇਰੇ ਉੱਪਰਲੇ ਉੱਤਰੀ ਆਈਲੈਂਡ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਰਿਹਾ ਹੈ, ਜਿਸ ਦੇ ਕਰਕੇ ਵਾਇਕਾਟੋ ਸ਼ਹਿਰ ਨੂੰ ਆਪਣਾ ਇੱਕ ਏ ਐਂਡ ਪੀ ਸ਼ੋਅ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ ਅਤੇ ਆਕਲੈਂਡ ਤੇ ਕਈ ਸਥਾਨਾਂ ‘ਤੇ ਦਰੱਖਤ ਡਿੱਗਣ ਦੀਆਂ ਖ਼ਬਰਾਂ ਹਨ।
ਮੈਟਸਰਵਿਸ ਮੰਗਲਵਾਰ ਨੂੰ ਦੁਬਾਰਾ ਕਲੀਅਰ ਹੋਣ ਤੋਂ ਪਹਿਲਾਂ, ਆਕਲੈਂਡ ਲਈ ਸੋਮਵਾਰ ਨੂੰ ਮੀਂਹ ਅਤੇ ਹਵਾ ਦੀ ਭਵਿੱਖਬਾਣੀ ਕਰ ਰਹੀ ਹੈ। ਵੈਲਿੰਗਟਨ ਵਿੱਚ ਵਿਆਪਕ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਸ਼ਾਮ ਤੱਕ ਉੱਤਰ-ਪੱਛਮੀ ਹਵਾਵਾਂ ਤੇਜ਼ ਦੱਖਣ-ਪੱਛਮੀ ਹਵਾਵਾਂ ਵਿੱਚ ਬਦਲ ਜਾਣਗੀਆਂ। ਕ੍ਰਾਈਸਟਚਰਚ ਵਿੱਚ ਮੌਸਮ ਕਲੀਅਰ ਹੋਣ ਤੋਂ ਪਹਿਲਾਂ ਸੋਮਵਾਰ ਨੂੰ ਕੁਝ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
Home Page ਖ਼ਰਾਬ ਮੌਸਮ: ਦੇਸ਼ ਭਰ ‘ਚ ਤੂਫ਼ਾਨ, ਹਾਰਬਰ ਬ੍ਰਿਜ ਲਈ ਰੈੱਡ ਅਲਰਟ