ਆਕਲੈਂਡ, 1 ਅਕਤੂਬਰ – ਇੱਥੇ 30 ਸਤੰਬਰ ਨੂੰ ਪਹਿਲੀ ਵਾਰ ਇੰਡੀਆ ਬਿਜ਼ਨਸ ਸੰਮਿਟ ਕਰਵਾਇਆ ਗਿਆ। ਜਿਸ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼, ਭਾਰਤ ਤੋਂ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ, ਭਾਰਤੀ ਹਾਈ ਕਮਿਸ਼ਨਰ ਨੀਤਾ ਭੂਸ਼ਣ, ਮਨਿਸਟਰਸ ਅਤੇ ਪਤਵੰਤੇ ਸਜਣਾ ਨੇ ਸ਼ਿਰਕਤ ਕੀਤੀ।
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਤੇ ਭਾਰਤ ਤੋਂ ਆਏ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਨੇ ਵੈਲਿੰਗਟਨ ‘ਚ ਸਥਿਤ ਭਾਰਤ ਹਾਈ ਕਮਿਸ਼ਨ ਅਤੇ ਆਕਲੈਂਡ ਬਿਜ਼ਨਸ ਚੈਂਬਰ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤੇ ਗਏ ਪਹਿਲੇ ਇੰਡੀਆ ਬਿਜ਼ਨਸ ਸੰਮਿਟ ਨੂੰ ਸੰਬੋਧਨ ਕੀਤਾ। ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਨੇ ਭਾਰਤ ਦੇ ਆਰਥਿਕ ਵਿਕਾਸ ‘ਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਅਤੇ ਭਾਰਤ-ਨਿਊਜ਼ੀਲੈਂਡ ਸਬੰਧਾਂ ਨੂੰ ਹੁਲਾਰਾ ਦੇਣ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
Home Page ਆਕਲੈਂਡ ‘ਚ ਇੰਡੀਆ ਬਿਜ਼ਨਸ ਸੰਮਿਟ ਕਰਵਾਇਆ ਗਿਆ