ਆਕਲੈਂਡ, 4 ਅਕਤੂਬਰ – ਬਲੈਕਸਟੋਨ ਪ੍ਰੋਡਕਸ਼ਨ ਤੇ ਅਫ਼ਸਰ ਪ੍ਰੋਡਕਸ਼ਨ ਦੇ ਆਪਸੀ ਸਹਿਯੋਗ ਨਾਲ 19 ਨਵੰਬਰ ਨੂੰ ਆਕਲੈਂਡ ‘ਚ ਪੰਜਾਬੀ ਸੂਫ਼ੀ ਗਾਇਕ ਕੰਵਰ ਸਿੰਘ ਗਰੇਵਾਲ ਦੇ ਹੋਣ ਵਾਲੇ ਸ਼ੋਅ ‘ਜਗੇ ਰਹਿਣ ਜੋਗੀ – ਲਾਈਵ ਇੰਨ ਆਕਲੈਂਡ’ ਦਾ ਡਿਜੀਟਲ ਅਤੇ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਇਹ ਪੋਸਟਰ ਸ਼ੋਅ ਦੇ ਸਪਾਂਸਰਜ਼, ਸਥਾਨਕ ਪੰਜਾਬੀ ਮੀਡੀਆ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਭਰਵੀਂ ਹਾਜ਼ਰੀ ਵਿੱਚ ਜਾਰੀ ਕੀਤੇ ਗਏ।
ਪੰਜਾਬੀ ਗਾਇਕ ਕੰਵਰ ਸਿੰਘ ਗਰੇਵਾਲ ਦੇ ਆਕਲੈਂਡ ‘ਚ ਹੋਣ ਵਾਲੇ ਪੋਸਟਰ ਰਿਲੀਜ਼ ਤੋਂ ਪਹਿਲਾਂ ਬਲੈਕਸਟੋਨ ਪ੍ਰੋਡਕਸ਼ਨ ਤੇ ਅਫ਼ਸਰ ਪ੍ਰੋਡਕਸ਼ਨ ਦੀ ਟੀਮ ਨਾਲ ਸਟੇਜ ਸੰਭਾਲ ਰਹੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਰੂਬਰੂ ਕਰਵਾਇਆ, ਜਿਸ ‘ਚ ਰਾਣਾ ਹੈਰੀ, ਲਵਦੀਪ, ਰਵੀ, ਰਿੱਕੀ ਅਤੇ ਸ਼ਰਨਦੀਪ ਸਿੰਘ ਸ਼ਾਮਿਲ ਸਨ।
ਰਾਣਾ ਹੈਰੀ ਨੇ ਪੰਜਾਬੀ ਗਾਇਕ ਕੰਵਰ ਸਿੰਘ ਗਰੇਵਾਲ ਦੇ ਹੋਣ ਵਾਲੇ ਸ਼ੋਅ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਬਾਕੀ ਸ਼ਹਿਰਾਂ ‘ਚ ਹੀ ਗਾਇਕ ਕੰਵਰ ਸਿੰਘ ਗਰੇਵਾਲ ਦੇ ਸ਼ੋਅ ਕਰਵਾਏ ਜਾਣੇ ਹਨ ਜਿਨ੍ਹਾਂ ਬਾਰੇ ਬਾਅਦ ‘ਚ ਦੱਸਿਆ ਜਾਵੇਗਾ। ਡੇਅਲੀ ਖ਼ਬਰ ਦੇ ਸ਼ਰਨਦੀਪ ਸਿੰਘ ਨੇ ਦੱਸਿਆ ਕਿ ਇਹ ਪਰਿਵਾਰਕ ਸਮਾਗਮ ਹੈ ਤੇ ਤੁਸੀਂ ਇਸ ਨੂੰ ਪਰਿਵਾਰਾਂ ਸਹਿਤ ਸੁਣ ਸਕਦੇ ਹੋ। ਇਸ ਮੌਕੇ ਲਵਦੀਪ ਤੋਂ ਇਲਾਵਾ ਹੋਰ ਵੀ ਕਈਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਪੋਸਟਰ ਰਿਲੀਜ਼ ਸਮਾਗਮ ਮੌਕੇ ਪੰਜਾਬੀ ਸੂਫ਼ੀ ਗਾਇਕ ਕੰਵਰ ਸਿੰਘ ਗਰੇਵਾਲ ਵੱਲੋਂ ਨਿਊਜ਼ੀਲੈਂਡ ਵੱਸਦੇ ਸਰੋਤਿਆ ਲਈ ਦਿੱਤਾ ਵੀਡੀਓ ਸੁਨੇਹਾ ਵੀ ਸੁਣਾਇਆ ਗਿਆ।
ਇਹ ਸੰਗੀਤ ਪ੍ਰੋਗਰਾਮ 19 ਨਵੰਬਰ ਦਿਨ ਸ਼ਨੀਵਾਰ ਮੈਨੂਕਾਓ ਦੇ ਡੀਊ ਡ੍ਰਾਪ ਈਵੈਂਟ ਸੈਂਟਰ ਵਿਖੇ ਸ਼ਾਮ 6.30 ਵਜੇ ਕਰਵਾਇਆ ਜਾ ਰਿਹਾ ਹੈ। ਤੁਸੀਂ ਆਪਣੀਆਂ ਟਿਕਟਾਂ https://www.eventfinda.co.nz/…/auckland/manukau-city ਰਾਹੀ ਬੁੱਕ ਕਰਵਾ ਸਕਦੇ ਹੋ।
ਗਾਇਕ ਕੰਵਰ ਸਿੰਘ ਗਰੇਵਾਲ ਦੇ ਹੋਣ ਵਾਲੇ ਇਸ ਸ਼ੋਅ ਸੰਬੰਧੀ ਹੋਰ ਵਧੇਰੇ ਜਾਣਕਾਰੀ ਲਵਦੀਪ ਨਾਲ 027 439 7050 ਅਤੇ ਹੈਰੀ ਰਾਣਾ ਨਾਲ 020 4100 0111 ਉੱਤੇ ਫ਼ੋਨ ਕਰਕੇ ਪ੍ਰਾਪਤ ਕਰ ਸਕਦੇ ਹੋ।
Home Page ਆਕਲੈਂਡ ‘ਚ ਪੰਜਾਬੀ ਗਾਇਕ ਕੰਵਰ ਸਿੰਘ ਗਰੇਵਾਲ ਦੇ 19 ਨਵੰਬਰ ਨੂੰ ਹੋਣ...