ਹੈਦਰਾਬਾਦ, 10 ਅਕਤੂਬਰ – ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਰਲਡ ਕੱਪ ਦੇ ਰੋਮਾਂਚਕ ਮੁਕਾਬਲੇ ਵਿੱਚ ਮੁਹੰਮਦ ਰਿਜ਼ਵਾਨ ਅਤੇ ਅਬਦੁੱਲ੍ਹਾ ਸ਼ਫੀਕ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ ਪਾਕਿਸਤਾਨ ਨੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਨੇ 9 ਵਿਕਟਾਂ ’ਤੇ 344 ਦੌੜਾਂ ਬਣਾਈਆਂ ਸਨ। ਪਾਕਿਸਤਾਨ ਨੇ ਇਹ ਟੀਚਾ 48.2 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 348 ਦੌੜਾਂ ਬਣਾ ਕੇ ਪੂਰਾ ਕਰ ਲਿਆ। ਪਾਕਿਸਤਾਨ ਲਈ ਰਿਜ਼ਵਾਨ ਨੇ 121 ਗੇਂਦਾਂ ਵਿੱਚ ਨਾਬਾਦ 134 ਦੌੜਾਂ, ਸ਼ਫੀਕ ਨੇ 103 ਗੇਂਦਾਂ ਵਿੱਚ 113 ਦੌੜਾਂ, ਸਾਊਦ ਸ਼ਕੀਲ ਨੇ 31, ਇਫਤਿਖਾਰ ਅਹਿਮਦ ਨੇ 22, ਇਮਾਮ-ਉਲ-ਹੱਕ ਨੇ 12 ਅਤੇ ਕਪਤਾਨ ਬਾਬਰ ਆਜ਼ਮ ਨੇ 10 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਦਿਲਸ਼ਾਨ ਮਦੂਸ਼ਾਂਕਾ ਨੇ 2 ਅਤੇ ਮਥੀਸ਼ਾ ਪਥੀਰਾਨਾ ਤੇ ਮਹੇਸ਼ ਤੀਕਸ਼ਨਾ ਨੇ 1-1 ਵਿਕਟ ਲਈ।
ਇਸ ਤੋਂ ਪਹਿਲਾਂ ਕੁਸਲ ਮੈਂਡਿਸ ਅਤੇ ਸਦਾਰਾ ਸਮਰਵਿਕਰਮ ਦੇ ਸੈਂਕੜੇ ਦੀ ਮਦਦ ਨਾਲ ਸ੍ਰੀਲੰਕਾ ਨੇ 9 ਵਿਕਟਾਂ ਦੇ ਨੁਕਸਾਨ ’ਤੇ 344 ਦੌੜਾਂ ਬਣਾਈਆਂ। ਮੈਂਡਿਸ ਨੇ 77 ਗੇਂਦਾਂ ’ਤੇ 122 ਦੌੜਾਂ ਬਣਾਈਆਂ, ਜੋ ਵਰਲਡ ਕੱਪ ਦੇ ਇਤਿਹਾਸ ਵਿੱਚ ਸ੍ਰੀਲੰਕਾ ਲਈ ਸਭ ਤੋਂ ਤੇਜ਼ ਸੈਂਕੜਾ ਹੈ। ਇਸੇ ਤਰ੍ਹਾਂ ਸਮਰਵਿਕਰਮ ਨੇ 89 ਗੇਂਦਾਂ ਵਿੱਚ 108 ਦੌੜਾਂ, ਪਾਥੁਮ ਨਿਸਾਂਕਾ ਨੇ 61 ਗੇਂਦਾਂ ਵਿੱਚ 51 ਦੌੜਾਂ, ਧਨੰਜੈ ਡੀ ਸਿਲਵਾ ਨੇ 34 ਅਤੇ ਕਪਤਾਨ ਦਾਸੁਨ ਸ਼ਨਾਕਾ ਨੇ 12 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹਸਨ ਅਲੀ ਨੇ 4, ਹੈਰਿਸ ਰਾਊਫ ਨੇ 2 ਅਤੇ ਸ਼ਾਹੀਨ ਅਫਰੀਦੀ, ਮੁਹੰਮਦ ਨਵਾਜ਼ ਤੇ ਸ਼ਦਾਬ ਖਾਨ ਨੇ 1-1 ਵਿਕਟ ਲਈ।
Cricket ਆਈਸੀਸੀ ਕ੍ਰਿਕਟ ਵਰਲਡ ਕੱਪ: ਪਾਕਿਸਤਾਨ ਨੇ ਰੋਮਾਂਚਕ ਮੁਕਾਬਲੇ ’ਚ ਸ੍ਰੀਲੰਕਾ ਨੂੰ 6...