ਨਵੀਂ ਦਿੱਲੀ, 7 ਨਵੰਬਰ – ਕੌਮੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੇ ਹਵਾਈ ਅੱਡਿਆਂ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਦੀ ਵਾਧੂ ਜਾਂਚ ਕੀਤੀ ਜਾਵੇਗੀ ਅਤੇ ਖ਼ਤਰਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਹਵਾਈ ਅੱਡੇ ਉੱਤੇ 30 ਨਵੰਬਰ ਤੱਕ ਵਿਜ਼ਟਰ ਐਂਟਰੀ ਟਿਕਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਖ਼ਬਰਾਂ ਅਨੁਸਾਰ ਅਸਥਾਈ ਏਅਰਪੋਰਟ ਐਂਟਰੀ ਪਾਸ ਜਾਰੀ ਕਰਨ ਤੋਂ ਇਲਾਵਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈਏ) ਦੀ ਟਰਮੀਨਲ ਇਮਾਰਤ ਵਿੱਚ ਯਾਤਰੀਆਂ ਦੇ ਦਾਖ਼ਲੇ ‘ਤੇ 30 ਨਵੰਬਰ ਤੱਕ ਪਾਬੰਦੀ ਲਗਾਈ ਗਈ ਹੈ। ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਨੇ ਇਸ ਸਬੰਧ ਵਿੱਚ ਸਰਕੂਲਰ ਜਾਰੀ ਕੀਤਾ।
Home Page ਦਿੱਲੀ ਅਤੇ ਪੰਜਾਬ ਦੇ ਹਵਾਈ ਅੱਡਿਆਂ ਤੋਂ ਏਅਰ ਇੰਡੀਆ ਦੀ ਉਡਾਣਾਂ ‘ਚ...