ਬਲਦੇਵ ਰਹਿਪਾ ਪਰਿਵਾਰ ਵੀ ਸਨਮਾਨਿਤ
ਜਲੰਧਰ, 22 ਨਵੰਬਰ – ਆਪਣੇ ਵੱਲੋਂ ਅਥਾਹ ਆਰਥਕ ਮਦਦ ਕਰਕੇ, ਦੇਸ਼ ਭਗਤ ਯਾਦਗਾਰ ਹਾਲ ਲਈ ਜ਼ਮੀਨ ਖ਼ਰੀਦਣ ‘ਚ ਪ੍ਰਮੁੱਖ ਭੂਮਿਕਾ ਅਦਾ ਕਰਨ ਵਾਲੇ, 1959 ਵਿਚ ਦੇਸ਼ ਭਗਤ ਯਾਦਗਾਰ ਹਾਲ ਦਾ ਨੀਂਹ ਪੱਥਰ ਰੱਖਣ ਵਾਲੇ, ਗ਼ਦਰ ਪਾਰਟੀ ਪਨਾਮਾ ਦੇ ਪ੍ਰਧਾਨ ਵਜੋਂ ਸੇਵਾਵਾਂ ਅਦਾ ਕਰਨ ਵਾਲੇ ਅਤੇ ਜ਼ਿੰਦਗੀ ਦੇ ਆਖ਼ਰੀ ਦਮ ਤਕ ਦੇਸ਼ ਭਗਤ ਯਾਦਗਾਰ ਹਾਲ ਦੇ ਪ੍ਰਧਾਨ ਰਹੇ ਗ਼ਦਰੀ ਬਾਬਾ ਅਮਰ ਸਿੰਘ ਸੰਧਵਾਂ ਜੀ ਦੇ ਖ਼ਾਨਦਾਨ ਦੀ ਧੀ ਰਾਣੀ ਧਾਲੀਵਾਲ, ਬਲਦੇਵ ਧਾਲੀਵਾਲ, ਬਲਦੇਵ ਰਹਿਪਾ, ਉਨ੍ਹਾਂ ਦੇ ਜੀਵਨ ਸਾਥਣ ਅਮਰਜੀਤ ਕਰ ਢੀਂਡਸਾ, ਰਵਿੰਦਰ ਰਹਿਪਾ ਅਤੇ ਹਰਦਿਆਲ ਸਿੰਘ ਰਹਿਪਾ ਦਾ ਅੱਜ ਦੇਸ਼ ਭਗਤ ਯਾਦਗਾਰ ਹਾਲ ਆਉਣ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹਾਰਦਿਕ ਸੁਆਗਤ ਕਰਦਿਆਂ ਸਨਮਾਨ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਪ੍ਰ. ਤੇਜਿੰਦਰ ਵਿਰਲੀ ਤੋਂ ਇਲਾਵਾ ਪਰਮਜੀਤ ਸਮਰਾਏ ਹਾਜ਼ਰ ਸਨ। ਇਹਨਾਂ ਸਭਨਾਂ ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫ਼ੋਂ ਕਿਤਾਬਾਂ ਦਾ ਸੈੱਟ ਦੇ ਕੇ ਗ਼ਦਰੀ ਬਾਬਿਆਂ ਦੇ ਵਾਰਸਾਂ ਦਾ ਸਨਮਾਨ ਕੀਤਾ।
ਇਸ ਮਿਲਣੀ ਮੌਕੇ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਵਫ਼ਦ ਦੀ ਤਰਫ਼ੋਂ ਰਾਣੀ ਧਾਲੀਵਾਲ, ਬਲਦੇਵ ਧਾਲੀਵਾਲ, ਬਲਦੇਵ ਰਹਿਪਾ ਨੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਿਆਂ ਬਾਬਾ ਅਮਰ ਸਿੰਘ ਸੰਧਵਾਂ ਦੀ ਜੀਵਨ ਭਰ ਅਦਤੀ ਦੇਣ ਨੂੰ ਸਿੱਜਦਾ ਕੀਤਾ।
ਕਮੇਟੀ ਨੇ ਵਿਸ਼ੇਸ਼ ਕਰਕੇ ਅਮਰ ਸਿੰਘ ਸੰਧਵਾਂ ਦੇ ਜੀਵਨ ਸੰਗਰਾਮ ‘ਤੇ ਜੋਗਿੰਦਰ ਕਲਸੀ ਦੀ ਨਿਰਦੇਸ਼ਨਾ ‘ਚ ਅਥਾਹ ਮਿਹਨਤ ਨਾਲ ਬਣੀ ਦਸਤਾਵੇਜ਼ੀ ਫ਼ਿਲਮ ‘ਗ਼ਦਰੀ ਬਾਬਾ ਅਮਰ ਸਿੰਘ ਸੰਧਵਾਂ – ਏ ਬਾਇਓਗ੍ਰਾਫ਼ੀ’ ਪ੍ਰਾਪਤ ਕਰਦਿਆਂ ਪਰਿਵਾਰ ਦੇ ਸ਼ਲਾਘਾਯੋਗ ਉੱਦਮ ‘ਤੇ ਮਬਾਰਕਵਾਦ ਦਿੱਤੀ। ਕਮੇਟੀ ਦੇ ਪ੍ਰਤੀਨਿਧਾਂ ਨੇ ਕਿਹਾ ਕਿ ਅਜੇਹੇ ਉਪਰਾਲੇ ਜੁਟਾਉਣ ਲਈ ਗ਼ਦਰੀ ਬਾਬਿਆਂ ਦੀਆਂ ਵਾਰਸ ਸੰਸਥਾਵਾਂ, ਪਰਿਵਾਰਾਂ ਅਤੇ ਵਿਅਕਤੀਆਂ ਨੂੰ ਅੱਗੇ ਆਉਣਾ ਚਾਹੀਦਾ ।
ਵੱਲੋਂ: ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
ਮ. +91 98778 68710
Home Page ਬਾਬਾ ਅਮਰ ਸਿੰਘ ਸੰਧਵਾਂ ਦੇ ਪਰਿਵਾਰ ਦਾ ਦੇਸ਼ ਭਗਤ ਯਾਦਗਾਰ ਹਾਲ ਪਹੁੰਚਣ...