ਆਕਲੈਂਡ, 19 ਦਸੰਬਰ – ਇੱਥੇ ਦੇ ਪੱਛਮੀ ਆਕਲੈਂਡ ਦੇ ਮੈਸੀ ਵਿਖੇ ਬੀਤੀ ਰਾਤ ਨੂੰ ਰੋਇਲ ਰਿਜ਼ਰਵ ਪਾਰਕ ਵਿੱਚ ਮ੍ਰਿਤਕ ਮਿਲੇ 25 ਸਾਲਾ ਪੰਜਾਬੀ ਨੌਜਵਾਨ ਦੀ ਹੱਤਿਆ ਦੇ ਮਾਮਲੇ ‘ਚ ਰਵੀਰੀ ਪਲੇਸ ਦੀ ਰਿਹਾਇਸ਼ ਤੋਂ 26 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕਤਲ ਦਾ ਦੋਸ਼ ਲੱਗਾ ਕਿ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਨੌਜਵਾਨ ਆਰਮਗਾਰਡ ਵਿੱਚ ਸਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਸੀ ਅਤੇ ਖ਼ਬਰਾਂ ਮੁਤਾਬਿਕ ਇਸ ਦਾ ਅੱਧੀ ਰਾਤ ਨੂੰ ਕਤਲ ਕੀਤਾ ਗਿਆ।
ਪੁਲਿਸ ਨੇ ਇਸ ਦੀ ਪਹਿਚਾਣ ਰਮਨਦੀਪ ਸਿੰਘ ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਸ਼ਾਹਪੁਰ ਨਾਲ ਸੰਬੰਧਿਤ ਸੀ। ਇਹ 2018 ਵਿੱਚ ਇੱਥੇ ਪੜ੍ਹਨ ਆਇਆ ਸੀ।
ਪੁਲਿਸ ਨੇ ਇਸ ਕਤਲ ਸੰਬੰਧੀ ਹੋਰ ਜਾਣਕਾਰੀ ਦੇਣ ਲਈ ਆਮ ਪਬਲਿਕ ਨੂੰ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤੁਸੀਂ ਸਾਨੂੰ 105 ਰਾਹੀਂ ਕਾਲ ਕਰ ਸਕਦੇ ਹੋ ਜਾਂ https://www.police.govt.nz/use-105 ‘ਤੇ ਔਨਲਾਈਨ ਜਾਣਕਾਰੀ ਪ੍ਰਦਾਨ ਕਰ ਸਕਦੇ ਹੋ, ਮੇਰੀ ਰਿਪੋਰਟ ਅੱਪਡੇਟ ਦੀ ਵਰਤੋ ਕਰੋ। ਕਿਰਪਾ ਕਰਕੇ ਫਾਈਲ ਨੰਬਰ 231218/2235 ਦਾ ਹਵਾਲਾ ਦਿਓ।
Home Page ਆਕਲੈਂਡ ‘ਚ 25 ਸਾਲਾ ਪੰਜਾਬੀ ਨੌਜਵਾਨ ਦੀ ਹੱਤਿਆ