ਆਕਲੈਂਡ, 21 ਫਰਵਰੀ – ਗ੍ਰੀਨ ਪਾਰਟੀ ਦੇ ਸੰਸਦ ਮੈਂਬਰ ਫਾਨਾਨਾ ਏਫੇਸੋ ਕੋਲਿਨਜ਼ (49) ਦੀ ਅੱਜ ਬੁੱਧਵਾਰ ਸਵੇਰੇ ਸੈਂਟਰਲ ਆਕਲੈਂਡ ਚੈਰਿਟੀ ਈਵੈਂਟ ਵਿੱਚ ਹਿੱਸਾ ਲੈਣ ਦੌਰਾਨ ਡਿਗ ਜਾਣ ਕਾਣਨ ਮੌਤ ਹੋ ਗਈ। ਉਨ੍ਹਾਂ ਦੀ ਮੌਤ ਬ੍ਰਿਟੋਮਾਰਟ ਵਿਖੇ ‘ਚਾਈਲਡਫ਼ੰਡ ਵਾਟਰ ਫਨ’ ਈਵੈਂਟ ਦੌਰਾਨ ਹੋਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ।
ਉਨ੍ਹਾਂ ਕੋਲ ਸਵਾਈ ਦੇ ਸਤੂਪਈਏ, ਸਤੁਫੀਆ ਪਿੰਡ ਤੋਂ ਫਾਨਾਨਾ ਦਾ ਸਮੋਅਨ ਅਲੀਈ ਚੀਫ਼ ਦੀ ੳਪਾਧੀ ਸੀ। ਦੱਖਣੀ ਆਕਲੈਂਡ ‘ਚ ਜੰਮੇ-ਪੱਲੇ, ਉਹ ਹਮੇਸ਼ਾ ਇਲਾਕੇ ਅਤੇ ਉੱਥੋਂ ਦੇ ਨੌਜਵਾਨਾਂ ਦੇ ਲਈ ਇੱਕ ਮਜ਼ਬੂਤ ਵਕੀਲ ਰਹੇ ਹਨ। ਇੱਕ ਮਾਣ ਵਾਲੀ ਸਮੋਅਨ, ਕੋਲਿਨਜ਼ ਹਮੇਸ਼ਾ ਸਮੋਅਨ ਅਤੇ ਪੈਸੀਫਿਕਾ ਭਾਈਚਾਰੇ ਵਿੱਚ ਦੇ ਸਮਾਗਮਾਂ ‘ਚ ਸ਼ਾਮਲ ਰਹੇ, ਖ਼ਾਸ ਤੌਰ ‘ਤੇ ਪੈਸੀਫਿਕਾ ਨੌਜਵਾਨਾਂ ਲਈ ਇੱਕ ਵਕੀਲ ਵਜੋਂ ਹਮੇਸ਼ਾ ਅੱਗੇ ਰਹੇ।
ਕੋਲਿਨਜ਼ ਨੂੰ 2013 ਵਿੱਚ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਲਈ ਚੁਣਿਆ ਗਿਆ ਸੀ ਅਤੇ ਇਸ ਦੇ ਚੇਅਰਪਰਸਨ ਬਣ ਗਏ ਸਨ। ਤਿੰਨ ਸਾਲ ਬਾਅਦ ਉਨ੍ਹਾਂ ਨੂੰ ਮੈਨੂਕਾਓ ਵਾਰਡ ਦੇ ਦੋ ਕੌਂਸਲਰਾਂ ਵਿੱਚੋਂ ਇੱਕ ਵਜੋਂ ਆਕਲੈਂਡ ਕੌਂਸਲ ਲਈ ਚੁਣਿਆ ਗਿਆ। 2022 ਦੀਆਂ ਸਥਾਨਕ ਬਾਡੀ ਚੋਣਾਂ ਵਿੱਚ, ਉਹ ਲੇਬਰ ਪਾਰਟੀ ਅਤੇ ਬਾਹਰ ਜਾਣ ਵਾਲੇ ਮੇਅਰ ਫਿਲ ਗੌਫ ਦੀ ਹਮਾਇਤ ਨਾਲ ਇੱਕ ਸੁਤੰਤਰ ਉਮੀਦਵਾਰ ਵਜੋਂ ਮੇਅਰ ਦੀ ਚੋਣ ਲੜੇ ਪਰ ਉਹ, ਮੌਜੂਦਾ ਮੇਅਰ ਵੇਨ ਬ੍ਰਾਊਨ ਤੋਂ ਹਾਰ ਗਏ ਸਨ।
ਕੋਲਿਨਜ਼ ਸਵੇਰੇ 9 ਵਜੇ ਦੇ ਲਗਭਗ ਆਕਲੈਂਡ ਦੇ ਬ੍ਰਿਟੋਮਾਰਟ ਵਿਖੇ ਪੈਸੀਫਿਕ ਸਥਾਨਕ ਭਾਈਚਾਰਿਆਂ ਦੀ ਸਹਾਇਤਾ ਲਈ ਫ਼ੰਡ ਇਕੱਠੇ ਕਰਨ ਲਈ ‘ਚਾਈਲਡਫ਼ੰਡ ਵਾਟਰ ਰਨ’ ਵਿੱਚ ਹਿੱਸਾ ਲੈ ਰਹੇ ਸਨ ਜਦੋਂ ਉਹ ਡਿਗ ਗਏ। ਐਮਰਜੈਂਸੀ ਸੇਵਾਵਾਂ ਨੇ ਐਮਪੀ ਦਾ ਇਲਾਜ ਕਰਨ ਲਈ ਸੀਪੀਆਰ ਅਤੇ ਡੀਫਿਬ੍ਰਿਲੇਟਰਾਂ ਨਾਲ ਤੁਰੰਤ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ।
ਗ੍ਰੀਨ ਪਾਰਟੀ ਦੇ ਕੋਅ-ਲੀਡਰ ਜੇਮਸ ਸ਼ਾਅ ਦਾ ਕਹਿਣਾ ਹੈ ਕਿ ਐਮਪੀ ਈਫੇਸੋ ਕੋਲਿਨਜ਼ ਦੀ ਅਚਾਨਕ ਮੌਤ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦਾ ਕਾਕਸ ਨੂੰ ਸਦਮਾ ਪੁੱਜਿਆ ਹੈ। ਗ੍ਰੀਨ ਪਾਰਟੀ ਨੇ ਕਿਹਾ ਕਿ ਏਓਟੇਰੋਆ ਨੇ ‘ਨਿਰਪੱਖਤਾ ਅਤੇ ਸਮਾਨਤਾ ਦੇ ਸਭ ਤੋਂ ਵੱਧ ਸਮਰਪਿਤ ਚੈਂਪੀਅਨਾਂ ਵਿੱਚੋਂ ਇੱਕ’ ਨੂੰ ਗੁਆ ਲਿਆ ਹੈ।
ਕਮਰਸ਼ੀਅਲ ਬੇ ਦੇ ਬਾਹਰ, ਟੇ ਕੋਮੀਟੰਗਾ ਸਕੁਏਅਰ ਵਿਖੇ ਹੋਣ ਵਾਲੇ ਸਮਾਗਮ ਨੂੰ ਮਸ਼ਹੂਰ ਹਸਤੀਆਂ, ਕੋਲਿਨਜ਼ ਸਮੇਤ, ਪਾਣੀ ਦੀਆਂ ਬਾਲਟੀਆਂ ਫੜ ਕੇ ਇੱਕ ਦੂਜੇ ਨਾਲ ਦੌੜਦੇ ਹੋਏ ਸ਼ਾਮਲ ਕਰਨ ਵਜੋਂ ਇਸ਼ਤਿਹਾਰ ਦਿੱਤਾ ਗਿਆ ਸੀ।
ਈਵੈਂਟ ਦੀ ਵੈੱਬਸਾਈਟ ‘ਤੇ ਐਮਪੀ ਈਫੇਸੋ ਕੋਲਿਨਜ਼ ਦਾ ਇਹ ਕਹਿਣਾ ਹੈ: ‘ਦੋ ਜਵਾਨ ਸੁੰਦਰ ਕੁੜੀਆਂ ਦੇ ਪਿਤਾ ਹੋਣ ਦੇ ਨਾਤੇ, ਮੈਂ ਚਾਹੁੰਦਾ ਹਾਂ ਕਿ ਉਹ ਅਤੇ ਪੂਰੀ ਦੁਨੀਆ ਦੇ ਬੱਚੇ ਵੱਡੇ ਹੋਣ ਅਤੇ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਅਤੇ ਪੂਰੀ ਜ਼ਿੰਦਗੀ ਜੀਣ’। ਉਨ੍ਹਾਂ ਨੇ ਕਿਹਾ ਕਿ, ‘ਚਾਈਲਡਫ਼ੰਡ ਵਾਟਰ ਰਨ ਸਾਨੂੰ ਸਾਰਿਆਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦਾ ਇੱਕ ਮਜ਼ੇਦਾਰ ਅਤੇ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ’।
Home Page ਗ੍ਰੀਨ ਪਾਰਟੀ ਐਮਪੀ ਈਫੇਸੋ ਕੋਲਿਨਜ਼ ਦੀ ਆਕਲੈਂਡ ‘ਚ ‘ਚਾਈਲਡਫ਼ੰਡ ਵਾਟਰ ਰਨ’ ਵਿੱਚ...