ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ 17 ਅਗਸਤ ਨੂੰ ‘ਫੁੱਲਕਾਰੀ ਲੇਡੀਜ਼ ਨਾਈਟ’

ਆਕਲੈਂਡ, 7 ਜੁਲਾਈ – ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ 7ਵਾਂ ਮਹਿਲਾਵਾਂ ਦਾ ਮੇਲਾ ਜਾਂ ਇਸ ਦੇ ਨਵੇਂ ਨਾਂਅ ‘ਫੁੱਲਕਾਰੀ’ ਅਨੁਸਾਰ ‘ਤੀਜੀ ਫੁੱਲਕਾਰੀ ਲੇਡੀਜ਼ ਨਾਈਟ-2024’ ਅਗਲੇ ਮਹੀਨੇ 17 ਅਗਸਤ ਦਿਨ ਸ਼ਨੀਵਾਰ ਨੂੰ ‘ਡਿਊ ਡਰਾਪ ਈਵੈਂਟ ਸੈਂਟਰ ਮੈਨੁਕਾਓ’ ਵਿਖੇ ਸ਼ਾਮ 6 ਵਜੇ ਤੋਂ ਕਰਵਾਈ ਜਾ ਰਹੀ ਹੈ।
ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਇਸ ਲੇਡੀਜ਼ ਨਾਈਟ ਦਾ ਰੰਗਦਾਰ ਪੋਸਟਰ ਇੰਡੀਅਨ ਈਟਰੀ ਰੈਸਟੋਰੈਂਟ, ਪਾਪਾਕੁਰਾ ਵਿਖੇ ਮਾਲਵਾ ਕਲੱਬ ਨਾਲ ਜੁੜੀਆਂ ਮਹਿਲਾ ਪ੍ਰਬੰਧਕਾਂ ਨੇ ਜਾਰੀ ਕੀਤਾ। ਇਸ ਮੌਕੇ ਮਾਲਵਾ ਕਲੱਬ ਦੇ ਪ੍ਰਧਾਨ ਸ. ਪਰਮਿੰਦਰ ਸਿੰਘ ਤੱਖਰ ਨੇ ਆਈਆਂ ਸਾਰੀਆਂ ਮਹਿਲਾਵਾਂ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਜਦ ਕਿ ਸ੍ਰੀਮਤੀ ਬਲਜੀਤ ਕੌਰ ਹੋਰਾਂ ਇਸ ਲੇਡੀਜ਼ ਨਾਈਟ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਾਰਿਆਂ ਨੂੰ ਪੁੱਜਣ ਦਾ ਸੱਦਾ ਦਿੱਤਾ। ਬੀਬੀਆਂ ਨੇ ਬੋਲੀਆਂ ਪਾ ਕੇ ਸ਼ਗਨ ਕੀਤਾ ਅਤੇ ਫੁੱਲਕਾਰੀ ਦੇ ਵੱਖ-ਵੱਖ ਰੰਗਾਂ ਨੂੰ ਅਮੀਰ ਸਭਿਆਚਾਰਕ ਵੰਨਗੀਆਂ ਨਾਲ ਭਰਿਆ। ਇਕੱਤਰ ਮਹਿਲਾਵਾਂ ਨੇ ਜਿੱਥੇ ਬੋਲੀਆਂ ਪਾ ਕੇ ਪੋਸਟਰ ਜਾਰੀ ਕੀਤਾ ੳੱੁਥੇ ਨਿਊਜ਼ੀਲੈਂਡ ਵਸਦੀਆਂ ਸਮੂਹ ਭਾਰਤੀ ਮਹਿਲਾਵਾਂ ਨੂੰ 17 ਅਗਸਤ ਨੂੰ ਇਸ ਫੁੱਲਕਾਰੀ ਨਾਈਟ ਦੇ ਵਿਚ ਸ਼ਾਮਿਲ ਹੋਣ ਲਈ ਵੀ ਬੇਨਤੀ ਕੀਤੀ।
4-5 ਘੰਟੇ ਚੱਲਣ ਵਾਲੇ ਇਸ ਪ੍ਰੋਗਰਾਮ ਫੁੱਲਕਾਰੀ ਨਾਈਟ ਦੇੇ ਵਿਚ ਜਿੱਥੇ ਖੁੱਲ੍ਹਾ ਪਿੜ ਹੋਵੇਗਾ, ਡੀ.ਜੇ. ਹੋਵੇਗਾ ਉਥੇ ਸਟੇਜ ਉਤੇ ਗਿੱਧੇ ਅਤੇ ਭੰਗੜੇ ਦੀਆਂ ਬਹੁਤ ਸਾਰੀਆਂ ਵੰਨਗੀਆਂ ਪੇਸ਼ ਹੋਣਗੀਆਂ। ਸੱਸਾਂ-ਮਾਵਾਂ, ਭੈਣਾ-ਭਰਜਾਈਆਂ, ਸਹੇਲੀਆਂ ਅਤੇ ਇਥੇ ਪਹੁੰਚੀਆਂ ਮਹਿਲਾ ਮਹਿਮਾਨਾਂ ਦੇ ਲਈ ਇਹ ਪੰਜਾਬੀ ਸੰਗੀਤ ਨਾਲ ਭਰੀ ਰਾਤ ਯਾਦਗਾਰੀ ਹੋਵੇਗੀ। ਸ਼ਾਪਿੰਗ ਦਾ ਸ਼ੌਂਕ ਰੱਖਣ ਵਾਲੀਆਂ ਦੇ ਲਈ ਕਈ ਤਰ੍ਹਾਂ ਦੇ ਕੱਪੜਿਆਂ, ਗਹਿਿਣਆ ਅਤੇ ਖਾਣ-ਪੀਣ ਦੀਆਂ ਦੁਕਾਨਾਂ ਹੋਣਗੀਆਂ।
ਇਸ ਫੁੱਲਕਾਰੀ ਨਾਈਟ ਦੀ ਟਿਕਟ 10 ਡਾਲਰ ਪ੍ਰਤੀ ਵਿਅਕਤੀ ਰੱਖੀ ਗਈ ਹੈ। 10 ਸਾਲ ਤੋਂ ਘੱਟ ਬੱਚਿਆਂ ਦਾ ਦਾਖਲਾ ਮੁਫ਼ਤ ਹੋਵੇਗਾ। ਇਹ ਟਿਕਟਾਂ ਭਾਰਤੀ ਗਰੋਸਰੀ ਸਟੋਰਾਂ ਉੇਤ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ। ਪਾਰਕਿੰਗ ਫ੍ਰੀ ਕੀਤੀ ਗਈ ਹੈ।