ਆਕਲੈਂਡ, 7 ਅਗਸਤ – ਅੱਜ ਰਾਤ ਭਾਰਤ ਦੀ ਰਾਸ਼ਟਰਪਤੀ ਮਾਣਯੋਗ ਦਰੋਪਦੀ ਮੁਰਮੂ ਤਿੰਨ ਦਿਨਾਂ ਨਿਊਜ਼ੀਲੈਂਡ ਦੇ ਸਰਕਾਰੀ ਦੌਰੇ ‘ਤੇ ਫੀਜ਼ੀ ਤੋਂ ਆਕਲੈਂਡ ਪਹੁੰਚੇ। ਆਕਲੈਂਡ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਸ੍ਰੀ ਟੌਡ ਮੈਕਲੇ ਨੇ ਕੀਤਾ। ਇਸ ਦੌਰੇ ਦੌਰਾਨ ਉਹ ਵੈਲਿੰਗਟਨ ਅਤੇ ਆਕਲੈਂਡ ਵਿਖੇ ਸਰਕਾਰੀ ਨਾਲ ਮੀਟੰਗਾਂ ਅਤੇ ਭਾਰਤੀ ਕਮਿਊਨਿਟੀ ਦੇ ਸਮਾਗਮਾਂ ਦੇ ਵਿੱਚ ਭਾਗ ਲੈਣਗੇ।
ਭਾਰਤ ਦੀ ਰਾਸ਼ਟਰਪਤੀ ਮਾਣਯੋਗ ਦਰੋਪਦੀ ਮੁਰਮੂ ਰਾਜਧਾਨੀ ਵੈਲਿੰਗਟਨ ਵਿਖੇ ਪ੍ਰਧਾਨ ਮੰਤਰੀ ਸ੍ਰੀ ਕ੍ਰਿਸਟੋਫਰ ਲਕਸਨ, ਗਵਰਨਰ ਜਨਰਲ ਮੈਡਮ ਸਿੰਡੀ ਕਿਰੋ ਅਤੇ ਵਿਦੇਸ਼ ਮੰਤਰੀ ਸ੍ਰੀ ਵਿੰਸਟਨ ਪੀਟਰਜ਼ ਨੂੰ ਮਿਲਣਗੇ। ਉਨ੍ਹਾਂ ਦੇ ਮਾਣ ਵਿੱਚ ਰਾਤਰੀ ਭੋਜ ਦਾ ਆਯੋਜਨ ਹੋਵੇਗਾ। ਗਵਰਨਰ ਹਾਊਸ ਵਿਖੇ ਉਨ੍ਹਾਂ ਦਾ ਰਸਮੀ ਸਵਾਗਤ ਕੱਲ੍ਹ ਸਵੇਰੇ ਕੀਤਾ ਜਾਏਗਾ। ਉਹ ਰਾਜਧਾਨੀ ਵਿਖੇ ਨਿਊਜ਼ੀਲੈਂਡ ਇੰਟਰਨੈਸ਼ਨਲ ਐਜੂਕੇਸ਼ਨ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ। 9 ਅਗਸਤ ਦਿਨ ਸ਼ੁੱਕਰਵਾਰ ਦੀ ਸ਼ਾਮ ਨੂੰ ਆਕਲੈਂਡ ਵਿਖੇ ਉਹ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲਣਗੇ।
ਨਿਊਜ਼ੀਲੈਂਡ ਦੌਰੇ ਤੋਂ ਬਾਅਦ ਉਹ ਫਿਰ ਤਿਮੋਰ ਲੈਸਟੇ (ਟਾਪੂ ਦੇਸ਼) ਲਈ ਰਵਾਨਾ ਹੋਣਗੇ। ਜ਼ਿਕਰਣਯੋਗ ਹੈ ਕਿ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਭਾਰਤ ਦੇ ਦੂਜੇ ਰਾਸ਼ਟਰਪਤੀ ਹਨ, ਜੋ ਨਿਊਜ਼ੀਲੈਂਡੇ ਆਏ ਹਨ। ਇਸ ਤੋਂ ਪਹਿਲਾਂ 2016 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਿਊਜ਼ੀਲੈਂਡੇ ਆਏ ਸਨ।
Home Page ਭਾਰਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਸਰਕਾਰੀ ਦੌਰੇ ‘ਤੇ ਨਿਊਜ਼ੀਲੈਂਡ ਪਹੁੰਚੇ