ਪੈਪਸੂ ਰੋਡਵੇਜ ਦੇ ਸਾਬਕਾ ਚੀਫ ਇਨਸਪੈਕਟਰ ਨਿਰੰਜਨ ਸਿੰਘ ਗਰੇਵਾਲ ਸਵਰਗਵਾਸ

ਪਟਿਆਲਾ, (ਉਜਾਗਰ ਸਿੰਘ) 18 ਅਗਸਤ – ਪੈਪਸੂ ਰੋਡਵੇਜ ਕਾਰਪੋਰੇਸ਼ਨ ਦੇ ਚੀਫ ਇਨਸਪੈਕਟਰ ਅਤੇ ਮੈਨੇਜਿੰਗ ਡਾਇਰੈਕਟਰ ਦੇ ਸਾਬਕਾ ਸਲਾਹਕਾਰ ਨਿਰੰਜਨ ਸਿੰਘ ਗਰੇਵਾਲ ਜਿਗਰ ਦੀ ਲੰਬੀ ਬਿਮਾਰੀ ਤੋਂ ਬਾਅਦ ਅੱਜ ਸਵਰਗਵਾਸ ਹੋ ਗਏ ਹਨ। ਉਹ 83 ਵਰ੍ਹਿਆਂ ਦੇ ਸਨ। ਉਨ੍ਹਾਂ ਨੂੰ ਪੈਪਸੂ ਰੋਡਵੇਜ ਕਾਰਪੋਰੇਸ਼ਨ ਵਿੱਚ ਇਮਾਨਦਾਰੀ ਦੇ ਪ੍ਰਤੀਕ ਕਿਹਾ ਜਾਂਦਾ ਸੀ। ਜਦੋ ਸਰਦਾਰ ਹਰਕੇਸ਼ ਸਿੰਘ ਸਿੱਧੂ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸਨ ਤਾਂ ਉਨ੍ਹਾਂ ਵੱਲੋਂ ਕਾਰਪੋਰੇਸ਼ਨ ਦੀ ਆਰਥਿਕ ਹਾਲਤ ਸੁਧਾਰਨ ਲਈ ਸ਼ੁਰੂ ਕੀਤੇ ਕਾਰਜ ਨੂੰ ਨੇਪਰੇ ਚਾੜ੍ਹਨ ਤੇ ਨਿਗਮ ਦੀ ਆਰਥਿਕ ਹਾਲਤ ਸੁਧਾਰਨ ਵਿੱਚ ਉਨ੍ਹਾਂ ਨੇ ਵਡਮੁੱਲਾ ਯੋਗਦਾਨ ਪਾਇਆ ਸੀ। ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਸਮਾਜ ਸੇਵਾ ਦਾ ਬੀੜਾ ਚੁੱਕ ਲਿਆ ਸੀ। ਉਨ੍ਹਾਂ ਸੰਗਰੂਰ ਜਿਲੇ ਦੇ ਅਪਣੇ ਪਿੰਡ ਸਕਰੌਦੀ ਦੇ ਸਕੂਲ ਦੀ ਨੁਹਾਰ ਬਦਲਣ ਤੇ ਕਮਰਿਆਂ ਦੀ ਉਸਾਰੀ ਲਈ ਖੁੱਲ ਦਿਲੀ ਨਾਲ ਆਰਥਿਕ ਮਦਦ ਕੀਤੀ। ਉਹ ਪਰਦੁਮਣ ਸਿੰਘ ਗਰੇਵਾਲ ਸਾਬਕਾ ਪ੍ਰਧਾਨ ਅਰਬਨ ਅਸਟੇਟ ਫੇਜ -3 ਪਟਿਆਲ ਦੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਪਰਮਿੰਦਰ ਸਿੰਘ ਫਸਟ ਫਾਰਮਰਜ ਕੰਪਨੀ ਦੇ ਪਿਤਾ ਸਨ।ਉਹ ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਦੇ ਬ੍ਰਦਰ ਇਨਲਾਅ ਸਨ। ਉਨ੍ਹਾਂ ਦਾ ਸੰਸਕਾਰ ਪਿੰਡ ਸਕਰੌਦੀ ਵਿਖੇ ਧਾਰਮਿਕ ਪਰੰਪਰਾਵਾਂ ਅਨੁਸਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਰਮਨਦੀਪ ਸਿੰਘ ਭੰਗੂ ਐਸ ਪੀ,ਸੁਰਿੰਦਰ ਸਿੰਘ ਢਿਲੋਂ ਏ ਡੀ ਸੀ ਸ੍ਰੀ ਮੁਕਤਸਰ ਸਾਹਿਬ,ਉਜਾਗਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਮਾਜ ਦੇ ਵੱਖ ਵੱਖ ਵਰਗਾਂ ਦੇ ਪਤਵੰਤੇ ਪੰਚ ਸਰਪੰਚ ਅਤੇ ਸਮਾਜ ਸੇਵਕ ਹਾਜ਼ਰ ਸਨ। ਉਨ੍ਹਾਂ ਦੀ ਅੰਤਮ ਅਰਦਾਸ ਐਤਵਾਰ 25 ਅਗਸਤ ਨੂੰ ਪਿੰਡ ਸਕਰੌਦੀ ਦੇ ਗੁਰਦੁਆਰਾ ਸਾਹਿਬ ਵਿੱਚ ਦੁਪਹਿਰ 12.00ਵਜੇ ਤੋਂ 1.00 ਵਜੇ ਹੋਵੇਗੀ।