ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਬ੍ਰੈੱਸਟ ਕੈਂਸਰ ਸੋਸਾਇਟੀ ਵਾਸਤੇ ਫੰਡਿੰਗ ਲਈ ਪਿੰਕ ਰੀਬਨ ਲੰਚ ਕਰਵਾਇਆ ਗਿਆ

ਆਕਲੈਂਡ, 16 ਸਤੰਬਰ – ਪੰਜਾਬੀ ਕਲਚਰਲ ਐਸੋਸੀਏਸ਼ਨ (ਆਕਲੈਂਡ ਸਿੱਖ ਸੋਸਾਇਟੀ, ਗੁਰਦੁਆਰਾ ਦਸਮੇਸ਼ ਦਰਬਾਰ) ਵੱਲੋਂ 7 ਸਤੰਬਰ ਨੂੰ ਬ੍ਰੈੱਸਟ ਕੈਂਸਰ ਸੋਸਾਇਟੀ ਵਾਸਤੇ ਫੰਡਿੰਗ ਲਈ ਪਿੰਕ ਰੀਬਨ ਲੰਚ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ‘ਚ ਔਰਤਾਂ ਨੇ ਪਹੁੰਚ ਕੇ ਬ੍ਰੈੱਸਟ ਕੈਂਸਰ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਬ੍ਰੈੱਸਟ ਕੈਂਸਰ ਸੋਸਾਇਟੀ ਵਾਸਤੇ ਧੰਨ ਰਾਸ਼ੀ ਦਾ ਯੋਗਦਾਨ ਪਾਇਆ। ਇਕੱਠੀ ਕੀਤੀ ਧੰਨ ਰਾਸ਼ੀ ਬ੍ਰੈੱਸਟ ਕੈਂਸਰ ਸੋਸਾਇਟੀ ਦਿੱਤੀ ਗਈ।