ਸ਼ੋਕ ਸਮਾਚਾਰ: ਸਮਾਜਸੇਵੀ ਸ. ਕਰਨੈਲ ਸਿੰਘ ਜੇ.ਪੀ. ਦਾ ਦੇਹਾਂਤ

ਪਰਿਵਾਰ ਦੇ ਨਾਲ-ਨਾਲ ਕਮਿਊਨਿਟੀ ਨੂੰ ਵੱਡਾ ਘਾਟਾ
ਆਕਲੈਂਡ, 22 ਸਤੰਬਰ – ਨਿਊਜ਼ੀਲੈਂਡ ਵੱਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਲਈ ਦੁੱਖ ਭਰੀ ਖ਼ਬਰ ਹੈ ਕਿ ਸਮਾਜਸੇਵੀ ਸ. ਕਰਨੈਲ ਸਿੰਘ (76) ਦਾ ਅੱਜ ਤੜਕੇ 1.25 ਕੁ ਵਜੇ ਦੇਹਾਂਤ ਹੋ ਗਿਆ। ਸ. ਕਰਨੈਲ ਸਿੰਘ ਕਈ ਵੱਖ-ਵੱਖ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਦੇ ਰਹੇ। ਸ. ਕਰਨੈਲ ਸਿੰਘ ਦੇ ਦੇਹਾਂਤ ਨਾਲ ਪਰਿਵਾਰ ਦੇ ਨਾਲ-ਨਾਲ ਕਮਿਊਨਿਟੀ ਨੂੰ ਵੱਡਾ ਘਾਟਾ ਪਿਆ ਹੈ। ਸ. ਕਰਨੈਲ ਸਿੰਘ ਦਾ ਪਿਛੋਕੜ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਪਰਾਗਪੁਰ ਨਾਲ ਸੰਬੰਧ ਰੱਖਦੇ ਸਨ।
ਸ. ਕਰਨੈਲ ਸਿੰਘ ਜੇ.ਪੀ. ਨੂੰ ਬੁੱਧਵਾਰ ਨੂੰ ਦਿਲ ਦੀ ਧੜਕਣ ਦੀ ਮੁਸ਼ਕਿਲ ਆਈ ਅਤੇ ਉਹ ਮਿਡਲਮੋਰ ਹਸਪਤਾਲ ਦਾਖਲ ਸਨ। ਉਹ ਆਖ਼ਰੀ ਸਵਾਸ ਲੈਣ ਤੋਂ ਇੱਕ ਮਿੰਟ ਪਹਿਲਾਂ ਤੱਕ ਹੋਸ਼ ਵਿੱਚ ਸਨ, ਆਮ ਵਾਂਗ ਗੱਲਾਂ ਕਰਦੇ ਰਹੇ। ਉਹ ਆਪਣੇ ਪਿੱਛੇ ਆਪਣੀ ਪਤਨੀ ਸ੍ਰੀਮਤੀ ਬਲਵਿੰਦਰ ਕੌਰ, ਧੀ ਸ੍ਰੀਮਤੀ ਰਣਜੀਤ ਕੌਰ ਜਵਾਈ ਸ. ਕੁਲਵੰਤ ਸਿੰਘ ਖੈਰਾਬਾਦੀ, ਦੋ ਪੁੱਤਰ ਸ. ਮਨਦੀਪ ਸਿੰਘ ਅਤੇ ਸ. ਇੰਦਰਜੀਤ ਸਿੰਘ ਛੱਡ ਗਏ ਹਨ। ਪਰਿਵਾਰ ਨੇ ਦੱਸਿਆ ਕਿ ਅੰਤਿਮ ਸੰਸਕਾਰ ਬਾਰੇ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।
ਸ. ਕਰਨੈਲ ਸਿੰਘ ਜੇ.ਪੀ. ਜੋ ਕਿ ਇੱਕ ਸਮਾਜਿਕ ਸੰਸਥਾਂ ਵਾਂਗ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਆਕਲੈਂਡ ਦੇ ਵਿੱਚ ਭਾਰਤੀ ਤੇ ਹੋਰ ਭਾਈਚਾਰੇ ਲਈ ਕਈ ਤਰ੍ਹਾਂ ਦੀਆਂ ਸਮਾਜਿਕ ਸੇਵਾਵਾਂ ਨਿਭਾ ਰਹੇ ਸਨ। ਉਹ ਜੁਲਾਈ 2003 ਦੇ ਵਿੱਚ ਨਿਊਜ਼ੀਲੈਂਡ ਆਏ ਸਨ। ਸ. ਕਰਨੈਲ ਸਿੰਘ 2004 ਉਹ ‘ਜਸਟਿਸ ਆਫ਼ ਦਾ ਪੀਸ ਅਤੇ ਮੈਰਿਜ ਸੈਲੀਬ੍ਰੰਟ’ ਦੀਆਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਨੇ ਬੈਚਲਰ ਆਫ਼ ਆਰਟਸ ਦੀ ਪੜ੍ਹਾਈ ਕੀਤੀ ਹੋਈ ਸੀ। ਨਿਊਜ਼ੀਲੈਂਡ ਵਿੱਚ ਉਨ੍ਹਾਂ ਕਈ ਕੋਰਸ ਕੀਤੇ। ਸ. ਕਰਨੈਲ ਸਿੰਘ ਜੇ.ਪੀ. ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਨਾਲ ਜੁੜੇ ਸਨ ਅਤੇ ਇੰਡੀਅਨ ਵਾਰਡਨ ਦੇ ਨਾਲ-ਨਾਲ ਪਾਪਾਟੋਏਟੋਏ ਕ੍ਰਾਈਮ ਪੈਟਰੋਲ ‘ਚ ਵੀ ਨਿਸ਼ਕਾਮ ਸੇਵਾ ਨਿਭਾਉਂਦੇ ਸਨ।