ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਵੱਲੋਂ ਹੋਮਿਓਪੈਥੀ ਡਾਕਟਰ ਡਾ. ਪ੍ਰੀਤ ਆਕਲੈਂਡ ਇੰਡੀਅਨ ਡਾਇਸਪੋਰਾ ਬਿਜ਼ਨਸ ਐਵਾਰਡਜ਼ ਨਾਈਟ ‘ਚ ‘ਐਕਸੀਲੈਂਸੀ ਆਫ਼ ਹੋਮਿਓਪੈਥੀ 2024’ ਨਾਲ ਸਨਮਾਨਿਤ

ਪਾਪਾਟੋਏਟੋਏ (ਆਕਲੈਂਡ), 11 ਅਕਤੂਬਰ – ਆਕਲੈਂਡ ਇੰਡੀਅਨ ਡਾਇਸਪੋਰਾ ਨੇ ਆਪਣੇ ਇਸ ਸਾਲ ਬਿਜ਼ਨਸ ਐਵਾਰਡ ਲਈ ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨੂੰ ਖ਼ਾਸ ਤੌਰ ‘ਤੇ ਭਾਰਤ ਤੋਂ ਆਪਣੇ ਐਵਾਰਡ ਵੰਡ ਸਮਾਰੋਹ ਲਈ ਸੱਦਿਆ ਗਿਆ।
‘ਆਕਲੈਂਡ ਇੰਡੀਅਨ ਡਾਇਸਪੋਰਾ ਬਿਜ਼ਨਸ ਐਵਾਰਡਜ਼ ਨਾਈਟ 2024’ ਬੀਤੀ 2 ਅਕਤੂਬਰ ਦਿਨ ਬੁੱਧਵਾਰ ਨੂੰ ਪਾਪਾਟੋਏਟੋਏ ਦੇ ਸ਼ਰਲੀ ਰੋਡ ਸਥਿਤ ਟ੍ਰੀਵਿਜ਼ਨ ਈਵੈਂਟ ਸੈਂਟਰ ਵਿਖੇ ਆਯੋਜਿਤ ਕੀਤੀ ਗਈ ਸੀ। ਐਵਾਰਡ ਸਮਾਗਮ ਦੇ ਉਦਘਾਟਨੀ ਰਸਮ ਤੋਂ ਬਾਅਦ ਭਾਰਤ ਤੋਂ ਆਈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਨਮ ਢਿੱਲੋਂ ਨੇ ਸਮਾਜ ਵਿੱਚ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਐਵਾਰਡ ਪ੍ਰਦਾਨ ਕੀਤੇ।
ਆਕਲੈਂਡ ਇੰਡੀਅਨ ਡਾਇਸਪੋਰਾ ਵੱਲੋਂ ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਹੋਮਿਓਪੈਥੀ ਡਾਕਟਰ ਡਾ. ਪ੍ਰੀਤ ਨੂੰ ‘ਐਕਸੀਲੈਂਸੀ ਆਫ਼ ਹੋਮਿਓਪੈਥੀ 2024’ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਐਵਾਰਡ ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨੇ ਪ੍ਰਦਾਨ ਕੀਤਾ। ਜਦੋਂ ਡਾ. ਪ੍ਰੀਤ ਨੇ ਐਵਾਰਡ ਹਾਸਿਲ ਕੀਤਾ ਉਸ ਵੇਲੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਮਾਰੋਹ ‘ਚ ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ‘ਚ ਸੰਸਥਾ ਦੇ ਮੈਂਬਰ ਅਤੇ ਪਤਵੰਤੇ ਸਜਣ ਹਾਜ਼ਰ ਸਨ।
ਕੂਕ ਪੰਜਾਬੀ ਸਮਾਚਾਰ ਤੋਂ ਡਾਇਰੈਕਟਰ ਕੁਲਵੰਤ ਕੌਰ ਅਤੇ ਇਮੀਗ੍ਰੇਸ਼ਨ ਮੈਟਰਜ਼ ਤੋਂ ਜਗਜੀਤ ਸਿੱਧੂ ਵੀ ਸਮਾਗਮ ‘ਚ ਪਹੁੰਚੇ ਸਨ।