ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਪਹੁੰਚੇ ਆਕਲੈਂਡ, ਪ੍ਰੈੱਸ ਕਾਨਫ਼ਰੰਸ ਨਾਲ ਗੱਲਬਾਤ ਕੀਤੀ

24 ਅਕਤੂਬਰ ਨੂੰ ਆਕਲੈਂਡ ਵਿਖੇ ‘ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਇੱਕ ਸ਼ਾਨ’ ਸਮਾਗਮ
ਆਕਲੈਂਡ, 23 ਅਕਤੂਬਰ – ਵਿਸ਼ਵ ਭਰ ਦੇ ਲੱਖਾਂ ਲੋਕਾਂ ਦੇ ਜੀਵਨ ‘ਤੇ ਸਕਾਰਾਤਮਿਕ ਪ੍ਰਭਾਵ ਪਾਉਣ ਵਾਲੇ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਔਟੈਰੋਆ, ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਪਹੁੰਚ ਗਏ ਹਨ। ਅੱਜ ਉਨ੍ਹਾਂ ਨੇ ਸਥਾਨਕ ਭਾਰਤੀ ਮੀਡੀਆ ਅਤੇ ਨਿਊਜ਼ੀਲੈਂਡ ਦੇ ਮੈਨ ਸਟ੍ਰੀਮ ਮੀਡੀਆ ਨਾਲ ਗੱਲਬਾਤ ਕੀਤੀ। ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਮੈਂਟਲ ਸਟੇਬਿਲਟੀ ਨੂੰ ਕਿਵੇਂ ਸਟੇਬਲ ਕੀਤਾ ਜਾਵੇ, ਵੇਸਟ ਥੋਟ ਨੂੰ ਕਿਵੇਂ ਕੰਟਰੋਲ ਤੇ ਸਟੋਪ ਕੀਤਾ ਜਾਵੇ, ਨਿਊਜ਼ੀਲੈਂਡ ‘ਚ ਮੈਡੀਟੇਸ਼ਨ ਦਾ ਵਿਸਥਾਰ ਕੀਤਾ ਜਾਏਗਾ ਅਤੇ ਆਰਟ ਆਫ਼ ਲਿਵਿੰਗ ਨਾਲ ਮੈਂਟਲ ਹੈਲਥ ਨੂੰ ਕਿਸ ਤਰ੍ਹਾਂ ਬੈਲੰਸ ਕੀਤਾ ਜਾਏ ਅਤੇ ਉਨ੍ਹਾਂ ਲਈ ਕਈ ਗੱਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਗਲੋਬਲ ਮਾਨਵਤਾਵਾਦੀ ਆਗੂ ਤੇ ਹਿੰਸਾ ਮੁਕਤ ਸਮਾਜ ਲਈ ਵਿਸ਼ਵ ਪ੍ਰਸਿੱਧ ਵਕੀਲ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਕੱਲ੍ਹ 24 ਅਕਤੂਬਰ ਦਿਨ ਵੀਰਵਾਰ ਨੂੰ ਆਕਲੈਂਡ ਦੇ ਆਓਟੀਆ ਸੈਂਟਰ ਵਿਖੇ ਆਯੋਜਿਤ ਹੋਣ ਵਾਲੇ ਸਮਾਗਮ ਵਿੱਚ ਆਪਣੇ ਫਾਲੋਵਰ ਨੂੰ ਸੰਬੋਧਨ ਕਰਨਗੇ। ਇਸ ਸਮਾਗਮ ਦੌਰਾਨ ਰਾਤ ਨੂੰ ਸਰੋਤੇ ਗੁਰੂਦੇਵ ਤੋਂ ਉਨ੍ਹਾਂ ਦੇ ਗਲੋਬਲ ਕਮਿਊਨਿਟੀ ਦੀ ਸੇਵਾ ਕਰਨ ਦੇ ਆਪਣੇ ਜੀਵਨ ਭਰ ਦੇ ਸਫ਼ਰ ‘ਚੋਂ ਸੂਝ, ਗਿਆਨ ਅਤੇ ਅਨੁਭਵ ਨੂੰ ਸਾਂਝੇ ਕਰਦੇ ਸੁਣ ਸਕਣਗੇ। ਗੁਰੂਦੇਵ ਦੇ ਸ਼ਬਦ ਸ਼ਾਂਤੀ ਅਤੇ ਗੂੰਜ ਦੀ ਡੂੰਘੀ ਭਾਵਨਾ ਪੈਦਾ ਕਰਦੇ ਹਨ ਜੋ ਬੁੱਧੀ ਤੋਂ ਪਰੇ ਹਨ। ਜੋ ਤੁਹਾਡੇ ਚਿਹਰੇ ‘ਤੇ ਮੁਸਕਰਾਹਟ ਅਤੇ ਤੁਹਾਡੀ ਰੂਹ ਨੂੰ ਸ਼ਾਂਤੀ ਪ੍ਰਦਾਨ ਕਰਨਗੇ।
ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ 1981 ਵਿੱਚ ਆਰਟ ਆਫ਼ ਲਿਵਿੰਗ ਦੀ ਸਥਾਪਨਾ ਕੀਤੀ ਸੀ ਅਤੇ ਉਨ੍ਹਾਂ ਦੇ ਪ੍ਰੋਗਰਾਮ ਹੁਣ 180 ਵਿੱਚ ਪੜ੍ਹਾਏ ਜਾਂਦੇ ਹਨ। ਉਹ ਇਸ ਨੂੰ ਇੱਕ ਸਿਧਾਂਤ ਦੇ ਰੂਪ ਵਿੱਚ ਬਿਆਨ ਕਰਦੇ ਹਨ।
ਪ੍ਰੋਗਰਾਮ ਦਾ ਵੇਰਵੇ:
ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਨਾਲ ਇੱਕ ਸ਼ਾਮ
24 ਅਕਤੂਬਰ 2024 ਸ਼ਾਮ 7.30 ਵਜੇ
ਕਿਰੀ ਟੀ ਕਾਨਾਵਾ ਥੀਏਟਰ, ਆਓਟੀਆ ਸੈਂਟਰ, 50 ਮੇਅਰਲ ਡਰਾਈਵ, ਆਕਲੈਂਡ ਸੀਬੀਡੀ, ਆਕਲੈਂਡ 1010