‘ਕੀਵੀ ਪੰਜਾਬੀ ਵਰਣਮਾਲਾ’ ਕੈਲੰਡਰ ਜਾਰੀ ਕੀਤਾ ਗਿਆ
ਆਕਲੈਂਡ, 1 ਨਵੰਬਰ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਵਿੱਚ ਅੱਜ 5ਵੇਂ ਪੰਜਾਬੀ ਭਾਸ਼ਾ ਹਫ਼ਤੇ ਦੀ ਸ਼ੁਰੂਆਤ ਰੇਡੀਓ ਸਪਾਈਸ ਦੇ ਸਟੂਡੀਓ ਤੋਂ ਸ਼ੁਰੂ ਕਰ ਦਿੱਤੀ ਗਈ। ਸਥਾਨਿਕ ਪੰਜਾਬੀ ਮੀਡੀਆ ਕਰਮੀਆਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਨਵਤੇਜ ਸਿੰਘ ਰੰਧਾਵਾ, ਨਵਦੀਰ ਕਟਾਰੀਆ, ਗੁਰਸਿਮਰਨ ਮਿੰਟੂ ਸਰਕਾਰੀਆ, ਲੱਕੀ ਸੈਣੀ, ਨਰਿੰਦਰਵੀਰ ਸਿੰਘ, ਜਸਜੋਤ ਸਿੰਘ ਫੁੱਟਬਾਲਰ, ਕੂਕ ਪੰਜਾਬੀ ਸਮਾਚਾਰ ਤੋਂ ਸ. ਅਮਰਜੀਤ ਸਿੰਘ ਐਡੀਟਰ ਤੇ ਡਾਇਰੈਕਟਰ ਮੈਡਮ ਕੁਲਵੰਤ ਕੌਰ, ਡੇਲੀ ਖ਼ਬਰ ਤੋਂ ਸ਼ਰਨਦੀਪ ਸਿੰਘ ਤੇ ਸੁੱਖ ਸੋਹਲ, ਪੰਜਾਬੀ ਹੈਰਲਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ, ਪੰਜਾਬੀ ਸਕੂਲ ਤੋਂ ਸ. ਬਿਕਰਮ ਸਿੰਘ ਮਝੈਲ, ਨੌਜਵਾਨ ਪਰਮਜੋਤ ਸਿੰਘ ਵੈਲੰਿਗਟਨ, ਸ ਗੁਰਦੀਪ ਸਿੰਘ ਲੂਥਰ ਤੋਂ ਇਲਾਵਾ ਕੱੁਝ ਪੁਲਿਸ ਅਫ਼ਸਰ ਅਤੇ ਦੂਜੀ ਕਮਿਊਨਿਟੀ ਦੇ ਲੋਕ ਵੀ ਇਸ ਮੌਕੇ ਇਕੱਤਰ ਹੋਏ।
ਰੇਡੀਓ ਲਾਈਵ ਪ੍ਰੋਗਰਾਮ ਦੇ ਵਿੱਚ ਇਕ ਘੰਟਾ ਪੰਜਾਬੀ ਭਾਸ਼ਾ ਹਫ਼ਤੇ ਉੱਤੇ ਗੱਲਬਾਤ ਹੋਈ ਜਿਸ ਦੇ ਵਿੱਚ ਵਰਤਮਾਨ ਤੋਂ ਲੈ ਕੇ ਭਵਿੱਖ ਦੀਆਂ ਯੋਜਨਾਵਾਂ ੳੱੁਤੇ ਵਿਚਾਰ ਹੋਈ। ਹੇਸਟਿੰਗਜ਼ ਤੋਂ ਸ. ਸੁਖਦੀਪ ਸਿੰਘ ਖਹਿਰਾ ਅਤੇ ਸ੍ਰੀ ਮਨਜੀਤ ਸੰਧੂ ਵੀ ਇਸ ਮੌਕੇ ਲਾਈਵ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਏ। ਨਵੰਬਰ 1984 ਦੇ ਸ਼ਹੀਦਾਂ ਨੂੰ ਵੀ ਇਸ ਮੌਕੇ ਯਾਦ ਕੀਤਾ ਗਿਆ। ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਖੁਸ਼ੀਆਂ ਵੀ ਸਾਂਝੀਆਂ ਹੋਈਆਂ। ਇਸ ਮੌਕੇ ਰਸਮੀ ਕੇਕ ਕੱਟ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ। ਪ੍ਰੋਗਰਾਮ ਤੋਂ ਬਾਅਦ ਵਿਸ਼ੇਸ਼ ਤੌਰ ਉੱਤੇ ਕੀਵੀ ਪੰਜਾਬੀ ਵਰਣਮਾਲਾ ਦਾ ਏ-3 ਸਾਈਜ਼ ਕੈਲੰਡਰ ਵੀ ਜਾਰੀ ਕੀਤਾ ਗਿਆ ਤਾਂ ਕਿ ਸਥਾਨਿਕ ਬੱਚੇ ਪੰਜਾਬੀ ਵਰਣਮਾਲਾ ਦੇ ਅੱਖਰਾਂ ਨੂੰ ਸਥਾਨਿਕ ਸ਼ਬਦਾਂ ਦੇ ਵਿੱਚ ਬਦਲ ਕੇ ਇਕ ਕਦਮ ਹੋਰ ਅੱਗੇ ਹੋ ਕੇ ਸਮਝ ਸਕਣ।
Home Page ‘ਵਿਰਸੇ ਦੀ ਚਾਬੀ-ਸਾਡੀ ਮਾਂ ਬੋਲੀ ਪੰਜਾਬੀ’ : ਨਿਊਜ਼ੀਲੈਂਡ ’ਚ 5ਵੇਂ ਪੰਜਾਬੀ ਭਾਸ਼ਾ...