ਹੇਸਟਿੰਗ ਵਿਖੇ 5ਵਾਂ ਪੰਜਾਬੀ ਭਾਸ਼ਾ ਹਫ਼ਤਾ ਬੜੀ ਧੂਮਧਾਮ ਨਾਲ ਮਨਾਇਆ ਗਿਆ

ਹੇਸਟਿੰਗ, 20 ਨਵੰਬਰ – ਨਿਊਜ਼ੀਲੈਂਡ ਦੇ ਸ਼ਹਿਰ ਹੇਸਟਿੰਗ ਵਿਖੇ 17 ਨਵੰਬਰ ਦਿਨ ਐਤਵਾਰ ਨੂੰ 5ਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਇੱਥੇ ਦੀ ਲਾਇਬਰੇਰੀ ਵਿੱਚ ਪੰਜਾਬੀ ਪ੍ਰੋਗਰਾਮ ਗੀਤ, ਸੰਗੀਤ, ਗਿੱਧਾ, ਭੰਗੜਾ ਕਰਕੇ ਕੀਤੀ ਗਈ। 5ਵੇਂ ਪੰਜਾਬੀ ਭਾਸ਼ਾ ਹਫ਼ਤੇ ਦੇ ਇਹੀ ਪ੍ਰੋਗਰਾਮ ਨੇਪੀਅਰ ਲਾਇਬਰੇਰੀ ਅਤੇ ਸਕੂਲਾਂ ਵਿੱਚ ਵੀ ਕਰਵਾਏ ਗਏ।
17 ਨਵੰਬਰ ਨੂੰ ਪੰਜਾਬੀ ਭਾਸ਼ਾ ਦਾ ਸਭ ਤੋਂ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਦੀ ਸ਼ੁਰੂਆਤ ਪੰਜਾਬੀ ਸਕੂਲ ਦੇ ਬੱਚਿਆਂ ਵੱਲੋਂ ਮੂਲ ਮੰਤਰ ਦਾ ਜਾਪ ਕਰਕੇ ਕੀਤੀ ਗਈ। ਉਸ ਉਪਰੰਤ ਇੱਥੇ ਦੀ ਧਾਰਮਿਕ ਰਸਮ ਵੀ ਨਿਭਾਈ ਗਈ। ਸੁਖਦੀਪ ਸਿੰਘ ਖਹਿਰਾ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਪੰਜਾਬੀ ਭਾਸ਼ਾ ਦੇ ਵਧ ਦੇ ਕਦਮਾਂ ਵਾਰੇ ਦੱਸਿਆ। ਉਸ ਤੋਂ ਬਾਅਦ ਮਨਜੀਤ ਸੰਧੂ ਹੇਸਟਿੰਗ ਵੱਲੋਂ ਪੰਜਾਬੀ ਭਾਸ਼ਾ ਵਿੱਚ ਸਭ ਮਹਿਮਾਨਾਂ ਨੂੰ ਜੀ ਆਇਆ ਆਖਿਆ ਤੇ ਪੰਜਾਬੀਆ ਦੀ ਵਧ ਰਹੀ ਗਿਣਤੀ ਅਤੇ ਵਿਕਾਸ ਦੀ ਚਰਚਾ ਕੀਤੀ। ਇੱਥੋਂ ਦੇ ਮੇਅਰ ਸੈਂਡਰਾ ਹੈਜਲਹਰਟਸ ਨੇ ਪੰਜਾਬੀ ਸੱਭਿਆਚਾਰ ਨੂੰ ਬੜਾ ਅਮੀਰ ਵਿਰਸਾ ਦੱਸਿਆ ਤੇ ਸਾਰਿਆਂ ਦੇ ਵੱਡੇ ਯੋਗਦਾਨ ਨੂੰ ਵਡਿਆਇਆ। ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਕੈਥਰੀਨ ਵੈਡ ਨੇ ਵੱਖਰੇ ਵੱਖਰੇ ਰੰਗਾਂ ਵਿੱਚ ਆਏ ਹੋਏ ਲੋਕਾਂ ਨੂੰ ਦੇਖ ਕੇ ਬਹੁਤ ਖ਼ੁਸ਼ੀ ਮਹਿਸੂਸ ਕੀਤੀ ਅਤੇ ਅੱਗੇ ਵਧਣ ਦੀਆਂ ਦੁਆਵਾਂ ਦਿੱਤੀਆਂ।
ਪੰਜਾਬੀ ਭਾਈਚਾਰੇ ਚੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਰੇਡੀਓ ਸਪਾਈਸ ਤੋਂ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਸਰਕਾਰੀ ਮਹਿਮਾਨਾਂ ਅਤੇ ਪੰਜਾਬੀ ਪਿਆਰਿਆਂ ਦਾ ਵੱਡੀ ਗਿਣਤੀ ਵਿੱਚ ਪਹੁੰਚਣ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਿਊਜ਼ੀਲੈਂਡ ਵਿੱਚ ਸਭ ਤੋਂ ਵੱਡੇ ਪ੍ਰੋਗਰਾਮ ਕਰਨ ਦੀਆਂ ਵਧਾਈਆਂ ਦਿੱਤੀਆਂ। ਵੈਲਿੰਗਟਨ ਤੋਂ ਰਵਨੀਤ ਕੌਰ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਮਾਵਾਂ ਨੂੰ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ ਤਾਂ ਜੋ ਕੰਮ ਸਭ ਤੋਂ ਸੁਖਾਲਾ ਹੋ ਸਕੇ।
ਇਸੇ ਤਰ੍ਹਾਂ ਮਨਿਸਟਰੀ ਆਫ਼ ਐਜੂਕੇਸ਼ਨ ਤੋਂ, ਮਨਿਸਟਰੀ ਆਫ਼ ਐਥਨਿਕ ਕਮਿਊਨਿਟੀ ਤੋਂ, ਨਿਊਜ਼ੀਲੈਂਡ ਪੁਲਿਸ ਤੋਂ ਇੰਸਪੈਕਟਰ ਡੈਮੀਨ ਓਰਮੈਸਬਾਏ ਵੀ ਬੁਲਾਰੇ ਪਹੁੰਚੇ ਹੋਏ ਸਨ। ਪੰਜਾਬੀ ਸਕੂਲ ਦੇ ਅਧਿਆਪਕਾਂ ਹਰਦੀਪ ਕੌਰ ਅਤੇ ਆਏ ਮਹਿਮਾਨ ਦਾ ਸਨਮਾਨ ਕੀਤਾ ਗਿਆ। ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਬਹੁਤ ਵੱਡੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਸ ਵਿੱਚ ਰਾਜੇ ਝਿੰਗੜ ਵੱਲੋਂ ਪੰਜਾਬੀ ਦੀ ਕੋਰੀਉਗਰਾਫ਼ੀ ਹਰਦੀਪ ਕੌਰ ਦੇ ਗਰੁੱਪ ਵੱਲੋਂ ਪੁਰਾਣਾ ਪੇਂਡੂ ਸੱਭਿਆਚਾਰ ਨੂੰ ਦਰਸਾਉਂਦੀ ਕੋਰੀਉਗਰਾਫ਼ੀ ਕੀਤੀ ਗਈ। ਅਮਨ ਦੁੱਗ ਗਰੁੱਪ ਵੱਲੋਂ ਪੰਜਾਬੀ ਭਾਸ਼ਾ ਨੂੰ ਚੁਣੌਤੀਆਂ ਦੀ ਕੋਰੀਉਗਰਾਫ਼ੀ ਪੇਸ਼ ਕੀਤੀ ਗਈ। ਸੋਮੀਆਂ ਨੇ ਪੰਜਾਬੀ ਭਾਸ਼ਾ ਦੇ ਪਿਆਰ ਦੀ ਪੇਸ਼ਕਾਰੀ ਕੀਤੀ। ਰਾਜਕਰਨ, ਕੁਲਰਾਜ ਸਿੰਘ ਵੱਲੋਂ ਵੀ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਗੁਰਪ੍ਰੀਤ ਜਾਫਰਪੁਰ ਵੱਲੋਂ ਆਪਣਾ ਲਿਖਿਆ ਗੀਤ ਗਾਇਆ ਗਿਆ। ਨਿਸ਼ਾ ਭੰਗਾਲ ਵੱਲੋਂ ਹਰਿਆਣਵੀ ਤੇ ਪੰਜਾਬੀ ਗੀਤ ਤੇ ਤਾੜੀਆਂ ਵੱਜਦੀਆਂ ਰਹੀਆਂ। ਹਡਸਨ ਖਹਿਰਾ ਅਤੇ ਹਾਰਲੋ ਵੱਲੋਂ ਪੰਜਾਬੀ ਭੰਗੜਾ, ਹੈਰੀ ਗੋਤਰਾ ਵੱਲੋਂ ਪੰਜਾਬੀ ਗੀਤ ਪੇਸ਼ ਕੀਤਾ। ਹਰਲੀਨ, ਰੂਚੀਕਾ, ਧੰਨਵੀ, ਜਪਜੋਤ ਅਤੇ ਮਨਰਾਜ ਵੱਲੋਂ ਪੰਜਾਬੀ ਪੇਸ਼ਕਾਰੀ ਕੀਤੀ ਗਈ। ਇਕਜੋਤ, ਅਰਲੀਨ, ਮੁਸਕਾਨ, ਸੋਫੀਆ, ਸੀਰਤ, ਹਰਨੂਰ, ਵਰਦੀਪ, ਹਰਲੀਨ, ਪਰਮ, ਇਸ਼ਾਨ, ਸ੍ਰਿਸ਼ਟੀ ਵੱਲੋਂ ਪੰਜਾਬੀ ਗਿੱਧੇ ਦੀ ਧਮਾਕੇਦਾਰ ਪੇਸ਼ਕਾਰੀ ਕੀਤੀ। ਇਸ਼ਾਨ ਚੌਧਰੀ ਵੱਲੋਂ ਭੰਗੜਾ, ਸ੍ਰਿਸ਼ਟੀ ਉੱਪਲ ਅਤੇ ਪਰਮਪ੍ਰੀਤ ਨੇ ਪੰਜਾਬੀ ਗੀਤਾ ਤੇ ਭੰਗੜਾ ਪਾਇਆ।
ਸਟੇਜ ਸਕੱਤਰੀ ਮਨਜੀਤ ਸੰਧੂ ਅਤੇ ਸੁਖਦੀਪ ਸਿੰਘ ਵੱਲੋਂ ਕੀਤੀ ਗਈ। ਸ. ਜਰਨੈਲ ਸਿੰਘ, ਮਹਿੰਦਰ ਸਿੰਘ ਨਾਗਰਾ, ਟੀਨੂ ਮੁਲਤਾਨੀ, ਰਵਿੰਦਰ ਸਿੰਘ ਭੱਟੀ, ਹਰਵਿੰਦਰ ਸਿੰਘ, ਪਵਨ, ਪ੍ਰਵੀਨ ਕਲੇਰ, ਹਰੀਸ਼ ਵੱਲੋਂ ਵਿਸ਼ੇਸ਼ ਸੇਵਾਵਾਂ ਕੀਤੀਆਂ। ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਅਤੇ ਅਕਾਲ ਰਾਈਟਰਜ਼ ਗਰੁੱਪ ਦਾ ਇਹ ਉਪਰਾਲਾ ਸ਼ਲਾਘਾਯੋਗ ਕਦਮ ਰਿਹਾ।