
ਨਵੀਂ ਦਿੱਲੀ, 17 ਮਾਰਚ – ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ 16ਤੋਂ 20 ਮਾਰਚ ਤੱਕ ਆਪਣੀ ਅਧਿਕਾਰਤ ਭਾਰਤ ਯਾਤਰਾ ‘ਤੇ ਹਨ ਨਵੀਂ ਦਿੱਲੀ ਪਹੁੰਚਣ ‘ਤੇ ਉਨ੍ਹਾਂ ਨੇ ਭਾਰਤ ਨਾਲ ਹੋਣ ਵਾਲੇ ਸਮਝੌਤਿਆਂ ਨਾਲ ਤਰੱਕੀ ਦਾ ਦਾਅਵਾ ਕੀਤਾ ਹੈ ਕਿਉਂਕਿ ਦੋਵੇਂ ਦੇਸ਼ ਆਖ਼ਰੀ ਕੋਸ਼ਿਸ਼ ਦੇ ਠੱਪ ਹੋਣ ਤੋਂ ਇੱਕ ਦਹਾਕੇ ਬਾਅਦ ਮੁਕਤ ਵਪਾਰ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਹਨ। ਇਹ ਐਲਾਨ ਲਕਸਨ ਨੂੰ ਕੁਝ ਰਾਹਤ ਦੇਵੇਗਾ ਕਿਉਂਕਿ ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਦੇ ਅੰਦਰ ਭਾਰਤ ਨਾਲ ਮੁਕਤ ਵਪਾਰ ਸੌਦਾ ਕਰਨ ਦਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ।
ਗੌਰਤਲਬ ਹੈ ਕਿ ਹਾਲੇ ਅੱਗੇ ਦਾ ਰਾਹ ਸੌਖਾ ਨਹੀਂ ਅਜੇ ਵੀ ਮੁਸ਼ਕਲਾਂ ਆ ਸਕਦੀਆਂ ਹਨ, ਕਿਉਂਕਿ ਮਹੱਤਵਪੂਰਨ ਰੁਕਾਵਟਾਂ ਜਿਵੇਂ ਕਿ ਡੇਅਰੀ ਉਦਯੋਗ ਹੈ ਜੋ ਪਹਿਲਾਂ ਤਰੱਕੀ ਨੂੰ ਅਸਫਲ ਕਰ ਚੁੱਕੇ ਹਨ।
ਭਾਰਤ ਸਰਕਾਰ ਵੱਲੋਂ ਮੁਕਤ ਵਪਾਰ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੌਡ ਮੈਕਲੇ ਅਤੇ ਉਨ੍ਹਾਂ ਦੇ ਹਮਰੁਤਬਾ ਭਾਰਤ ਦੇ ਪਿਯੂਸ਼ ਗੋਇਲ ਵਿਚਕਾਰ ਇੱਕ ਦਿਨ ਦੀ ਗੱਲਬਾਤ ਤੋਂ ਬਾਅਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ 2011 ਤੋਂ 2015 ਤੱਕ ਚੱਲੀਆਂ ਪਿਛਲੀਆਂ ਵਪਾਰਕ ਗੱਲਬਾਤ ਅਸਫਲ ਰਹੀਆਂ, ਜਿਸ ਵਿੱਚ ਡੇਅਰੀ ਉਦਯੋਗ ਇੱਕ ਵੱਡੀ ਰੁਕਾਵਟ ਸਾਬਤ ਹੋਇਆ ਸੀ।