ਮੇਖ (੨੨ ਮਾਰਚ ਤੋਂ ੨੧ ਅਪ੍ਰੈਲ) – ਇਸ ਵਾਰ ਨੌਜਵਾਨਾਂ ਨੂੰ ਥੋੜੀ ਮਿਹਨਤ ਕਰਨ ਤੋਂ ਬਾਅਦ ਸਫਲਤਾ ਹੱਥ ਲੱਗੇਗੀ। ਕਿਸੇ ਗੱਲ ਨੂੰ ਲੈ ਕੇ ਮਿੱਤਰਾਂ ਨਾਲ ਮਨ ਮੁਟਾਓ ਹੋ ਸਕਦਾ ਹੈ। ਤੁਹਾਡੇ ਬਣੇ ਬਣਾਏ ਕੰਮ ਵੀ ਬਿਗੜ ਸਕਦੇ ਹਨ ਕੋਈ ਛੋਟੀ ਜਿਹੀ ਭੁੱਲ ਵੱਡੇ ਹਾਦਸੇ ਦਾ ਕਾਰਣ ਬਣ ਸਕਦੀ ਹੈ। ਪਰ ਕਾਰੋਬਾਰੀ ਹਾਲਾਤ ਤਸੱਲੀਬਖ਼ਸ਼ ਰਹਿਣਗੇ, ਜ਼ੋਰ ਲਗਾਉਣ ਤੇ ਸਫਲਤਾ ਮਿਲੇਗੀ। ਕੰਮਕਾਜੀ ਸਾਥੀਆਂ ਨਾਲ ਮੇਲ ਮਿਲਾਪ ਤੇ ਉਨ੍ਹਾਂ ਦੀ ਮਦਦ ਨਾਲ ਸਫਲਤਾ ਮਿਲੇਗੀ, ਸ਼ਤਰੂ ਵੀ ਤੁਹਾਡੀ ਪਕੜ ਹੇਠ ਰਹਿਣਗੇ। ਸੰਤਾਨ ਪੱਖੋਂ ਰਾਹਤ ਮਿਲੇਗੀ, ਸ਼ੁਭ ਕੰਮਾਂ ‘ਚ ਧਿਆਨ ਲੱਗੇਗਾ। ਜਿੱਥੋਂ ਤੱਕ ਹੋ ਸਕੇ ਆਪਣੇ ਸਹਿਯੋਗੀਆਂ ਅਤੇ ਹੇਠ ਕੰਮ ਕਰਦੇ ਬੰਦਿਆਂ ਨਾਲ ਮਿੱਠਾ ਵਿਹਾਰ ਅਤੇ ਕੂਟਨੀਤੀ ਤੋਂ ਕੰਮ ਲਵੋ। ਮਨ ‘ਤੇ ਗਲਤ ਸੋਚ ਹਾਵੀ ਰਹੇਗੀ, ਡਿੱਗਣ ਦਾ ਡਰ ਬਣਿਆ ਰਹੇਗਾ।
ਬ੍ਰਿਖ (੨੨ ਅਪ੍ਰੈਲ ਤੋਂ ੨੧ ਮਈ) – ਇਸ ਵਾਰ ਜਾਇਦਾਦ ਸਬੰਧੀ ਮਾਮਲਿਆਂ ਨੂੰ ਲੈ ਕੇ ਘਰ ਵਾਲਿਆਂ ਨਾਲ ਤਣਾਅ ਰਹਿ ਸਕਦਾ ਹੈ। ਕੁੱਝ ਸਮੇਂ ਤੋਂ ਤੁਹਾਡੀ ਆਰਥਿਕ ਦਸ਼ਾ ਠੀਕ ਨਹੀਂ ਚਲ ਰਹੀ। ਪਰ ਇਸ ਵਾਰ ਕੁੱਝ ਅਜੇਹੀ ਘਟਨਾ ਹੋਵੇਗੀ ਜੋ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗੀ। ਵੈਸੇ, ਸ਼ੁਰੂ-ਸ਼ੁਰੂ ਵਿੱਚ ਸਾਰੇ ਕੰਮ ਸਮੇਂ ਤੇ ਬਣਦੇ ਨਜ਼ਰ ਆਉਣਗੇ, ਮਿੱਤਰਾਂ ਦਾ ਸਹਿਯੋਗ ਮਿਲੇਗਾ। ਲੋਕ ਭਲਾਈ ਦੇ ਕੰਮ ਕਰਨ ਵਿੱਚ ਵਿਅਸਤ ਰਹੋਗੇ, ਮਾਣ-ਸਨਮਾਨ ਦੀ ਦੀ ਪ੍ਰਾਪਤੀ ਹੋਵੇਗੀ। ਕੰਮਕਾਜੀ ਹਾਲਾਤ ਠੀਕ ਹੀ ਰਹਿਣਗੇ ਪਰ ਧਿਆਨ ਰੱਖੋ ਕਿ ਤੁਹਾਡੀ ਪੇਮੈਂਟ ਕਿਤੇ ਫਸ ਨਾ ਜਾਵੇ, ਲੈਣ-ਦੇਣ ਜਾਂ ਕਾਰੋਬਾਰੀ ਡੀਲਿੰਗ ਵਿੱਚ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਪਰ ਜਨਰਲ ਹਾਲਾਤ ਅਨੁਕੂਲ ਹੀ ਚੱਲਣਗੇ। ਅੱਗੇ ਸਮਾਂ ਬਿਹਤਰ, ਅਰਥ ਦਸ਼ਾ ਸੁਖਦ ਰਹੇਗੀ।
ਮਿਥੁਨ (੨੨ ਮਈ ਤੋਂ ੨੧ ਜੂਨ) – ਜਨਰਲ ਤੌਰ ‘ਤੇ ਸਿਤਾਰਾ ਮਜ਼ਬੂਤ, ਕੰਮਕਾਜੀ ਸਹਿਯੋਗ ਤੇ ‘ਪਾਰਟਨਰ’ ਪਾਜ਼ੇਟਿਵ ਰੁਖ਼ ਰਖਣਗੇ ਪਰ ਜਾਇਜ਼ ਖਰਚਿਆਂ ਦਾ ਪ੍ਰੇਸ਼ਰ ਰਹੇਗਾ, ਮਨ ਅਸ਼ਾਂਤ ਜਿਹਾ ਵੀ ਰਹਿ ਸਕਦਾ ਹੈ। ਸਾੜ੍ਹਸਤੀ ਦੀ ਮੌਜੂਦਗੀ ਤਣਾਅ ਰੱਖਣ ਵਾਲੀ ਹੈ, ਇਸ ਲਈ ਅਹਿਤਿਆਤ ਰੱਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਖਰਚਿਆਂ ਕਰਕੇ ਆਰਥਿਕ ਦਸ਼ਾ ਪਤਲੀ ਰਹੇਗੀ, ਸਫਰ ਨੂੰ ਵੀ ਟਾਲ ਦੇਣ ਠੀਕ ਰਹੇਗਾ। ਪਰ ਅੱਗੇ ਚਲ ਕੇ ਦਿਨ ਧਨ ਲਾਭ ਵਾਲੇ ਹਨ, ਕਾਰੋਬਾਰੀ ਤੇ ਦੂਜੇ ਹਾਲਾਤ ਚੰਗੇ ਹੋਣਗੇ, ਸਫਲਤਾ ਸਾਥ ਦੇਵੇਗੀ, ਕਾਰੋਬਾਰ ‘ਚ ਆਈਆਂ ਮੁਸ਼ਕਿਲਾਂ ਵੀ ਹੱਲ ਹੋਣਗੀਆਂ। ਸਿਤਾਰਾ ਸਿਹਤ ਲਈ ਕੁੱਝ ਠੀਕ ਨਜ਼ਰ ਨਹੀਂ ਆ ਰਿਹਾ, ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਨਹੀਂ ਤਾਂ ਕਿਸੇ ਗੰਭੀਰ ਬਿਮਾਰੀ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
ਕਰਕ (੨੨ ਜੂਨ ਤੋਂ ੨੧ ਜੁਲਾਈ) – ਜ਼ਮੀਨ-ਜਾਇਦਾਦ ਦੇ ਮਾਮਲੇ ‘ਚ ਸਿਤਾਰਾ ਚੰਗਾ ਨਜ਼ਰ ਆ ਰਿਹਾ ਹੈ, ਜਿਸ ਦੇ ਕਰਕੇ ਤੁਸੀਂ ਆਪਣੀਆਂ ਕਈ ਲੋੜਾਂ ਨੂੰ ਪੂਰੀਆਂ ਕਰ ਲਵੋਗੇ। ਕਿਸੇ ਤੋਂ ਤੁਹਾਨੂੰ ਡਰਨ ਦੀ ਲੋੜ ਨਹੀਂ ਸ਼ਤਰੂ ਉਭਰਦੇ ਸਿਮਟਦੇ ਰਹਿਣਗੇ, ਸਿਰਫ਼ ਉਨ੍ਹਾਂ ਪਾਸੋਂ ਸਾਵਧਾਨੀ ਰੱਖਣੀ ਬਹੁਤ ਜ਼ਰੂਰੀ ਹੈ। ਘਰੇਲੂ ਤੇ ਪਰਿਵਾਰਕ ਹਾਲਾਤ ਸੁਖਦ ਰਹਿਣਗੇ, ਆਪਸੀ ਤਾਲਮੇਲ ਬਣਿਆ ਰਹੇਗਾ। ਕੰਮਕਾਜੀ ਤੌਰ ‘ਤੇ ਬਿਹਤਰ ਰਹੇਗੀ, ਇੱਜ਼ਤ ਮਾਣ ਬਣਿਆ ਰਹੇਗਾ। ਵਪਾਰਕ ਉਲਝਣਾਂ ਕਰਕੇ ਥੋੜੀ ਪਰੇਸ਼ਾਨੀ ਬਣੀ ਰਹਿ ਸਕਦੀ ਹੈ, ਇਸ ਲਈ ਧਿਆਨ ਰੱਖੋ। ਉਪਾਅ ਕਰਨ ਤੋਂ ਬਾਅਦ ਕੰਮਾਂ ਵਿੱਚ ਸਫਲਤਾ ਤੇ ਮੰਨ ਪ੍ਰਸੰਨ ਹੋਵੇਗਾ, ਮਿੱਤਰਾਂ ਅਤੇ ਸਹਿਯੋਗੀਆਂ ਦੀ ਹਮਦਰਦੀ ਨਾਲ ਨਵੇਂ ਕੰਮ ਪੂਰੇ ਕਰਨ ਵਿੱਚ ਸਹਾਇਤਾ ਮਿਲੇਗੀ। ਰੋਮਾਂਸ ਕਰਨ ਲਈ ਵੀ ਸਮਾਂ ਚੰਗਾ ਨਜ਼ਰ ਆ ਰਿਹਾ ਹੈ।
ਸਿੰਘ (੨੨ ਜੁਲਾਈ ਤੋਂ ੨੧ ਅਗਸਤ) – ਜਨਰਲ ਸਿਤਾਰਾ ਕਾਰੋਬਾਰੀ ਲਾਭ ਤੇ ਇੱਜ਼ਤ-ਮਾਣ ਦੇ ਲਈ ਚੰਗਾ ਨਜ਼ਰ ਆ ਰਿਹਾ ਹੈ ਵਪਾਰ ਵਿੱਚ ਕੋਈ ਨਵੀਂ ਡੀਲ ਹੋ ਸਕਦੀ ਹੈ। ਜਿਸ ਪਲਾਨ ‘ਤੇ ਤੁਸੀਂ ਕੰਮ ਕਰ ਰਹੇ ਹੋ ਉਸ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਪਰ ਉਲਝਣਾਂ ਮੁਸ਼ਕਲਾਂ ਕਰਕੇ ਕਿਸੇ ਵੀ ਸਮੇਂ ਹਾਲਾਤ ਬੇਕਾਬੂ ਹੋ ਸਕਦੇ ਹਨ। ਤੂਹਾਨੂੰ ਕਾਰੋਬਾਰੀ ਟੂਰ ਵੀ ਚੰਗੀ ‘ਰਿਟਰਨ’ ਦੇਵੇਗਾ। ਵਪਾਰਕ ਸਾਂਝੀਦਾਰੀ ਨੁਕਸਾਨ ਪਹੁੰਚਾ ਸਕਦੀ ਹੈ ਕਿਸੀ ਤੇ ਭਰੋਸਾ ਨਾ ਕਰੋ। ਇਸ ਦੇ ਕਰਕੇ ਉਲਝਣਾਂ ਤੇ ਨੁਕਸਾਨ ਦਾ ਡਰ ਬਣਿਆ ਰਹੇਗਾ, ਇਸ ਲਈ ਚੌਕਸੀ ਵਰਤਣੀ ਬਹੁਤ ਜ਼ਰੂਰੀ ਹੈ। ਬੇਰੁਜ਼ਗਾਰਾਂ ਲਈ ਹਾਲਾਤ ਚੰਗੇ ਨਜ਼ਰ ਆ ਰਹੇ ਹਨ, ਕੋਸ਼ਿਸ਼ਾਂ ਵਿੱਚ ਵਿਜੇ ਮਿਲੇਗੀ। ਨੌਕਰੀ ਪੇਸ਼ੇ ਵਾਲਿਆਂ ਲਈ ਬਿਹਤਰੀ ਵਾਲਾ ਸਿਤਾਰਾ ਤਰੱਕੀ ਦੀ ਆਸ ਹੈ। ਵਿਆਹ ਲਈ ਸਮਾਂ ਠੀਕ ਹੈ।
ਕੰਨਿਆ (੨੨ ਅਗਸਤ ਤੋਂ ੨੧ ਸਤੰਬਰ) – ਸ਼ੁਰੂ-ਸ਼ੁਰੂ ਵਿੱਚ ਥੋੜੀ ਮਿਹਨਤ ਜਿਆਦਾ ਕਰਨੀ ਪੈ ਸਕਦੀ ਹੈ ਪਰ ਬਾਕੀ ਦਾ ਸਮਾਂ ਅਰਾਮ ਨਾਲ ਲੰਘੇਗਾ। ਇਸ ਵਾਰ ਤੁਹਾਡੇ ਕੰਮ ਵਿੱਚ ਕਾਫੀ ਤਬਦੀਲੀ ਆਏਗੀ, ਪਿਛਲੇ ਕੁੱਝ ਸਮੇਂ ਤੋਂ ਤੁਹਾਡੇ ਨਜ਼ਰੀਏ ਵਿੱਚ ਆ ਰਹੀ ਤਬਦੀਲੀ ਦੇ ਕਾਰਣ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ। ਜਿਆਦਾ ਦੌੜ ਭਜ ਦੇ ਕਰਕੇ ਸਿਹਤ ਵਿੱਚ ਗੜਬੜੀ ਦਾ ਡਰ ਬਣਿਆ ਰਹੇਗਾ, ਇਸ ਲਈ ਖਾਣਾ-ਪੀਣ ਸੰਭਲ ਕੇ ਕਰੋ ਪਰ ਜਨਰਲ ਤੋਰ ‘ਤੇ ਬਿਹਤਰੀ ਤੇ ਸਫਲਤਾ ਮਿਲੇਗੀ, ਵਪਾਰਕ ਅਦਾਰਿਆਂ ਵਿੱਚ ਮਾਣ-ਸਨਮਾਨ ਤੇ ਦਬਦਬਾ ਬਣਿਆ ਰਹੇਗਾ। ਵਪਾਰਕ ਤੇ ਕੰਮਕਾਜ ਦੇ ਹਾਲਾਤ ਚੰਗੇ, ਯਤਨਾਂ ਤੇ ਪ੍ਰੋਗਰਾਮਾਂ ਵਿੱਚ ਵਿਜੇ ਮਿਲੇਗੀ, ਧਾਰਮਿਕ ਤੇ ਸਮਾਜੀ ਕੰਮਾਂ ਵਿੱਚ ਧਿਆਨ ਲੱਗੇਗਾ, ਉਦੇਸ਼-ਮਨੋਰਥ ਹੱਲ ਹੋਣਗੇ।
ਤੁਲਾ (੨੨ ਸਤੰਬਰ ਤੋਂ ੨੧ ਅਕਤੂਬਰ) – ਤੁਹਾਨੂੰ ਵਪਾਰਕ ਤੇ ਕੰਮਕਾਜੀ ਕੰਮਾਂ ਵਿੱਚ ਸਫਲਤਾ ਮਿਲੇਗੀ। ਕਾਰੋਬਾਰੀ ਟੂਰ ਪਲਾਨ ਕਰਨਾ ਵੀ ਲਾਭਦਾਇਕ ਰਹੇਗਾ, ਰੁੱਕੇ ਹੋਏ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਰੋਜ਼ਗਾਰ ਦੇ ਮਾਮਲੇ ਵਿੱਚ ਵੀ ਤੁਹਾਡੀ ਕਿਸਮਤ ਸਾਥ ਦੇਵੇਗੀ ਪਰ ਸ਼ਤਰੂ ਸਿਰ ਚੁੱਕ ਸਕਦੇ ਹਨ, ਸਾਵਧਾਨੀ ਤੋਂ ਕੰਮ ਲਵੋ। ਸੰਤਾਨ ਦਾ ਰੁੱਖ ਵੀ ਕੁੱਝ ਅਸਹਿਯੋਗ ਵਾਲਾ ਰਹੇਗਾ। ਸਮਾਜ ਵਿੱਚ ਤੁਹਾਡਾ ਮਾਣ ਸਨਮਾਨ ਬਣਿਆ ਰਹੇਗਾ। ਅਖੀਰਲੇ ਦਿਨਾਂ ਵਿੱਚ ਤੁਹਾਡੀ ਫਾਈਨੇਂਸ਼ਿਅਲ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ, ਤੁਹਾਡੇ ਮਿੱਤਰ ਤੁਹਾਡਾ ਪੂਰਾ ਸਾਥ ਦੇਣਗੇ। ਅੱਗੇ ਚਲ ਕੇ ਸ਼ਤਰੂ ਕਮਜ਼ੋਰ ਰਹਿਣਗੇ, ਮਨ ‘ਤੇ ਗਲਤ ਸੋਚ ਹਾਵੀ ਰਹੇਗੀ। ਵਿਦਿਆਰਥੀਆਂ ਨੂੰ ਸਫਲਤਾ ਹਾਸਲ ਕਰਨ ਦੇ ਲਈ ਮਿਹਨਤ ਕਰਨੀ ਪਵੇਗੀ। ਨੌਜਵਾਨਾ ਲਈ ਵੀ ਸਮਾਂ ਲਾਭਦਾਇਕ ਹੈ, ਯਤਨ ਕਰਨ ਤੇ ਸਫਲਤਾ ਹੱਥ ਲੱਗੇਗੀ।
ਬ੍ਰਿਸ਼ਚਕ (੨੨ ਅਕਤੂਬਰ ਤੋਂ ੨੧ ਨਵੰਬਰ) – ਮਿੱਤਰਾਂ ਦੀ ਮਿਹਰ ਸਦਕਾ ਤੁਹਾਡਾ ਕੋਈ ਰੁੱਕਿਆ ਕੰਮ ਪੂਰਾ ਹੋ ਸਕਦਾ ਹੈ ਜਿਸ ਦਾ ਤੁਹਾਨੂੰ ਲੰਮੇ ਅਰਸੇ ਤੋਂ ਇੰਤਜ਼ਾਰ ਸੀ। ਸਿਹਤ ਲਈ ਸਮਾਂ ਢਿੱਲਾ ਨਜ਼ਰ ਆ ਰਿਹਾ ਹੈ, ਖਾਣ-ਪੀਣ ਦਾ ਖਾਸ ਧਿਆਨ ਰਖੋ, ਸਫਰ ਦਾ ਪ੍ਰੋਗਰਾਮ ਵੀ ਨਹੀਂ ਬਣਾਉਣਾ ਚਾਹੀਦਾ। ਪਰ ਕੰਮਕਾਜੀ ਪੁਜ਼ੀਸ਼ਨ ਠੀਕ ਰਹੇਗੀ, ਸਰਕਾਰੀ ਕੰਮਾਂ ‘ਚੋਂ ਮੁਸ਼ਕਿਲਾਂ ਹਟਣਗੀਆਂ, ਕਦਮ ਅਗ੍ਹਾਂ ਵਲ ਰਹੇਗਾ। ਜਨਰਲ ਤੌਰ ‘ਤੇ ਆਰਥਿਕ ਦਸ਼ਾ ਵੀ ਸੰਤੋਸ਼ਜਨਕ ਹੀ ਰਹੇਗੀ। ਵਪਾਰਕ ਤੇ ਕੰਮਕਾਜ ਦੇ ਹਾਲਾਤ ਵੀ ਚੰਗੇ ਰਹਿਣਗੇ। ਤੁਸੀਂ ਹਰ ਤਰ੍ਹਾਂ ਨਾਲ ਹਾਵੀ-ਪ੍ਰਭਾਵੀ ਤੇ ਵਿਜਈ ਰਹੋਗੇ। ਜ਼ਾਇਦਾਦੀ ਸਬੰਧੀ ਮਾਮਲੇ ਵੀ ਤੁਹਾਡੇ ਹੱਕ ਵਿੱਚ ਰਹਿਣਗੇ। ਇਸ ਵਾਰ ਤੁਹਾਨੂੰ ਕੋਈ ਜ਼ਰੂਰੀ ਕੰਮ ਮਿਲ ਸਕਦਾ ਹੈ ਜਿਸ ਨੂੰ ਹਰ ਹਾਲਤ ਵਿੱਚ ਪੂਰਾ ਕਰਨਾ ਪੈ ਸਕਦਾ ਹੈ।
ਧਨ (੨੨ ਨਵੰਬਰ ਤੋਂ ੨੧ ਦਸੰਬਰ) – ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਤੁਹਾਨੂੰ ਵਡਿਆਈ ਮਿਲੇਗੀ। ਸਰਕਾਰੀ ਤੇ ਗੈਰ ਸਰਕਾਰੀ ਕੰਮ ਕਰਨ ਵਾਲਿਆਂ ਲਈ ਤਰੱਕੀ ਦੇ ਪ੍ਰਸੰਗ ਪੈਦਾ ਹੋਣਗੇ, ਪਰ ਕੰਮਕਾਰ ਦਾ ਭਾਰ ਵਧੇਗਾ। ਕਿਸੀ ਨਾਲ ਤਣਾਅ ਦੀ ਸਥਿਤੀ ਆ ਵੀ ਜਾਏ ਤਾਂ ਉਸ ਤੋਂ ਬਚਣਾ ਬਿਹਤਰ ਰਹੇਗਾ। ਕੰਮਕਾਜ ਦੀ ਦਸ਼ਾ ਸੰਤੋਸ਼ਜਨਕ, ਕਿਸੀ ਠੋਸ ਕੰਮ ਜਾਂ ਭਵਿੱਖ ਵਿਚ ਨਿਰਮਾਣ ਸਬੰਧੀ ਕੁਝ ਯੋਜਨਾਵਾਂ ਵੀ ਸਾਕਾਰ ਹੋਣਗੀਆਂ। ਜਨਰਲ ਸਿਤਾਰਾ ਵੀ ਮਜ਼ਬੂਤ ਆ ਰਿਹਾ ਹੈ। ਸ਼ਨੀ ਦਾ ਢਾਈਆ ਵੀ ਚਲਦੀ ਕੰਮਕਾਜੀ ਗੱਡੀ ਨੂੰ ਅਪ ਸੈੱਟ ਕਰ ਸਕਦਾ ਹੈ, ਇਸ ਲਈ ਅਹਿਤਿਆਤ ਰੱਖਣੀ ਚਾਹੀਦੀ ਹੈ। ਸ਼ਤਰੂ ਨੁਕਸਾਨ ਪਹੁੰਚਾ ਸਕਦੇ ਹਨ, ਫਾਸਲਾ ਬਣਾ ਕੇ ਰੱਖੋ। ਪਰ ਕਾਰੋਬਾਰੀ ਦਸ਼ਾ ਚੰਗੀ, ਮਨ ‘ਚ ਸੈਰ ਸਪਾਟੇ ਦੀ ਚਾਹਤ ਰਹੇਗੀ, ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਖਾਸ ਕੰਮ ਲਈ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ।
ਮਕਰ (੨੨ ਦਸੰਬਰ ਤੋਂ ੨੧ ਜਨਵਰੀ) – ਤੁਹਾਡੇ ਜੀਵਨ ਵਿੱਚ ਕੁੱਝ ਮਹੱਤਵਪੂਰਨ ਤਬਦੀਲੀ ਆ ਸਕਦੀ ਹੈ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਜਿਸ ਕੰਮ ਵਿੱਚ ਵੀ ਹੱਥ ਪਾਓਗੇ ਸਫਲਤਾ ਸਾਥ ਦੇਵੇਗੀ। ਮਿੱਤਰ ਵੀ ਮਦਦ ਕਰਨ ਨੂੰ ਤਿਆਰ ਰਹਿਣਗੇ ਪਰ ਅੱਗੇ ਚਲ ਕੇ ਦਿਨ ਅਹਿਤਿਆਤ ਪਰੇਸ਼ਾਨੀ ਵਾਲੇ, ਨੁਕਸਾਨ ਦਾ ਡਰ ਬਣਿਆ ਰਹੇਗਾ, ਸਫ਼ਰ ਤੋਂ ਬਚੋ, ਮਨ ਅਸ਼ਾਂਤ ਰਹੇਗਾ। ਇਸ ਵਾਰ ਪਹਿਲੇ ਅੱਧ ਵਿੱਚ ਪਰੇਸ਼ਾਨੀ ਲੱਗੀ ਰਹਿ ਸਕਦੀ ਹੈ ਪਰ ਦੂਜੇ ਅੱਧ ਵਿੱਚ ਧਨ ਲਾਭ ਤੇ ਜਨਰਲ ਸਫਲਤਾ ਦੇ ਲਈ ਚੰਗਾ ਹੋਵੇਗਾ। ਪਰ ਆਖੀਰ ਵਿੱਚ ਧਨ ਲਾਭ ਵਾਲੇ ਦਿਨ, ਕਾਰੋਬਾਰੀ ਟੂਰ ਵੀ ਲਾਭ ਦੇਵੇਗਾ, ਤੁਹਾਡੇ ਵਿੱਚ ਹਿੰਮਤ ਤੇ ਸੰਘਰਸ਼ ਸ਼ਕਤੀ ਬਣੀ ਰਹੇਗੀ, ਜਿਸ ਦੇ ਕਰਕੇ ਕੰਮਕਾਜੀ ਦੌੜ ਭੱਜ ਵੀ ਰਹੇਗੀ।
ਕੁੰਭ (੨੨ ਜਨਵਰੀ ਤੋਂ ੨੧ ਫਰਵਰੀ) – ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਧਿਆਨ ਵਧੇਗਾ, ਜਿਸ ਦੇ ਕਰਕੇ ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ। ਸਰਕਾਰੀ ਤੇ ਗ਼ੈਰ-ਸਰਕਾਰੀ ਕੰਮਾਂ ਵਿੱਚ ਆ ਰਹੀਆਂ ਮੁਸ਼ਕਲਾਂ ਹਟਣਗੀਆਂ। ਕਾਰੋਬਾਰ ਵਾਸਤੇ ਸਿਤਾਰਾ ਚੰਗਾ, ਕਾਰੋਬਾਰੀ ਟੂਰ ਦਾ ਵੀ ਪੂਰਾ-ਪੂਰਾ ਲਾਭ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਪਰ ਕਿਸੇ ਗੱਲ ਨੂੰ ਲੈ ਕਿ ਰਿਸ਼ਤਿਆਂ ‘ਚ ਤਰੇੜ ਆ ਸਕਦੀ ਹੈ। ਸ਼ੁਰੂ ਅਤੇ ਆਖਰੀਲੇ ਕੁੱਝ ਦਿਨਾਂ ਨੂੰ ਛੱਡ ਕਿ ਬਾਕੀ ਦਿਨ ਕਾਫੀ ਹੱਦ ਤਕ ਚੰਗੇ ਰਹਿਣਗੇ। ਅਣਜਾਣ ਵਿਅਕਤੀਆਂ ਦੇ ਨਾਲ ਮਿੱਤਰਤਾ ਨਾ ਕਰੋ ਨੁਕਸਾਨ ਤੇ ਬਦਨਾਮੀ ਦਾ ਡਰ ਹੈ। ਇਸ ਵਾਰ ਦਾ ਸਮਾਂ ਧਨ ਲਾਭ ਦੇ ਵਾਸਤੇ ਚੰਗਾ ਹੈ। ਬੇਰੁਜ਼ਗਾਰਾਂ ਨੂੰ ਕੰਮਾਂ ਦੇ ਮੌਕੇ ਮਿਲਨਗੇ, ਪਰ ਜਲਦਬਾਜ਼ੀ ਵਿੱਚ ਕੀਤੇ ਗਏ ਫੈਸਲੇ ਨੁਕਸਾਨ ਦੇ ਸਕਦੇ ਹਨ।
ਮੀਨ (੨੨ ਫਰਵਰੀ ਤੋਂ ੨੧ ਮਾਰਚ) – ਗ੍ਰਹਿਆਂ ਦੀ ਦਸ਼ਾ ਠੀਕ ਨਾ ਹੋਣ ਕਰਕੇ ਨਿਜੀ ਪਰੇਸ਼ਾਨੀਆਂ ਵੱਧ ਸਕਦੀਆਂ ਹਨ। ਕਾਰੋਬਾਰੀ ਦਿੱਕਤਾਂ ਜਾਗਦੀਆਂ ਰਹਿਣਗੀਆਂ। ਸਿਤਾਰਾ ਸਿਹਤ ਖਾਸ ਕਰਕੇ ਪੇਟ ਲਈ ਠੀਕ ਨਜ਼ਰ ਨਹੀਂ ਆ ਰਿਹਾ ਹੈ ਖਾਣ-ਪੀਣ ਦਾ ਖਾਸ ਧਿਆਨ ਰੱਖੋ। ਵੈਸੇ, ਧੰਨ ਲਾਭ ਵਾਸਤੇ ਸਮਾਂ ਚੰਗਾ, ਕੰਮਕਾਜੀ ਦੌੜ ਭੱਜ ਵੀ ਬਣੀ ਰਹੇਗੀ ਪਰ ਅਦਾਲਤੀ ਕੰਮਾਂ ਨੂੰ ਹੱਥ ‘ਚ ਲੈਣ ਤੋਂ ਬਚਣ ਦੀ ਲੋੜ ਹੈ। ਵਪਾਰ ਦੇ ਕੰਮਾਂ ਵਿੱਚ ਲਾਭ, ਵਪਾਰਕ ਟੂਰ ਵੀ ਚੰਗੀ ਰਿਟਰਨ ਦੇਵੇਗਾ, ਨਵੇਂ ਆਡਰ ਮਿਲਣ ਕਰਕੇ ਉਤਸ਼ਾਹ, ਹਿੰਮਤ ਤੇ ਯਤਨ ਸ਼ਕਤੀ ਬਣੀ ਰਹੇਗੀ। ਸਮਾਜ ਸੇਵਾ ਦੇ ਕੰਮ ‘ਚ ਹਿੱਸਾ ਲੈਣ ਕਰਕੇ ਇੱਜ਼ਤ ਮਾਣ ਬਣਿਆ ਰਹੇਗਾ। ਨੌਕਰੀ ‘ਤੇ ਅਫਸਰਾਂ ਦਾ ਰੁੱਖ਼ ਕੁੱਝ ਸਖ਼ਤ ਨਜ਼ਰ ਆਵੇਗਾ।
Horoscopes Bhavikh-Edition 188